ਲੁਧਿਆਣਾ : ਸ਼ਹਿਰ ਦੀ ਮੰਡੀ ‘ਚ ਸਥਾਨਕ ਸਬਜ਼ੀਆਂ ਦੀ ਆਮਦ ਵਧਣ ਨਾਲ ਹਰੀਆਂ ਸਬਜ਼ੀਆਂ ਦੇ ਭਾਅ ਕਾਫੀ ਹੇਠਾਂ ਆ ਗਏ ਹਨ। ਆਮ ਤੌਰ ‘ਤੇ 40-50 ਰੁਪਏ ਪ੍ਰਤੀ ਕਿਲੋ ਵਿਕਣ ਵਾਲੀਆਂ ਹਰੀਆਂ ਸਬਜ਼ੀਆਂ ਦੀ ਕੀਮਤ ਅੱਜ-ਕੱਲ੍ਹ ਮੰਡੀ ‘ਚ 15-25 ਰੁਪਏ ਰਹਿ ਗਈ ਹੈ। ਬਾਹਰੀ ਸੂਬਿਆਂ ਤੋਂ ਆਉਣ ਵਾਲੀ ਚੋਣਵੀਂ ਸਬਜ਼ੀ ਨੂੰ ਛੱਡ ਕੇ ਬਾਕੀ ਸਭ ਆਮ ਆਦਮੀ ਦੇ ਬਜਟ ਵਿਚ ਹੈ।
ਘਿਓ, ਟਿੰਡਾ ਭਿੰਡੀ, ਕਰੇਲਾ, ਤੋਰੀ, ਗੋਭੀ, ਖੀਰਾ, ਸ਼ਿਮਲਾ ਮਿਰਚ ਵਰਗੀਆਂ ਹਰੀਆਂ ਸਬਜ਼ੀਆਂ ਤੁਹਾਨੂੰ ਆਸਾਨੀ ਨਾਲ 15-25 ਰੁਪਏ ਪ੍ਰਤੀ ਕਿਲੋ ਮਿਲ ਜਾਣਗੀਆਂ। ਮੰਡੀ ਦੇ ਸਬਜ਼ੀ ਵਿਕਰੇਤਾਵਾਂ ਦਾ ਕਹਿਣਾ ਹੈ ਕਿ ਸਥਾਨਕ ਸਬਜ਼ੀਆਂ ਦੀ ਆਮਦ ਕਾਰਨ ਕੀਮਤ ਘੱਟ ਹੈ। ਇਕ ਤਾਂ ਇਹ ਕਿ ਇਨ੍ਹਾਂ ‘ਤੇ ਆਵਾਜਾਈ ਦਾ ਕੋਈ ਖਰਚਾ ਨਹੀਂ ਹੈ ਅਤੇ ਨਾਲ ਹੀ ਵਿਚੋਲੇ ਵੀ ਘੱਟ ਹਨ।