ਪੰਜਾਬ ਨਿਊਜ਼
ਆਯੁਸ਼ਮਾਨ ਸਕੀਮ ਤਹਿਤ ਮੁਫ਼ਤ ਇਲਾਜ ਸ਼ੁਰੂ, ਸਰਕਾਰ 250 ਕਰੋੜ ਦਾ ਭੁਗਤਾਨ ਕਰੇਗੀ
Published
3 years agoon
ਲੁਧਿਆਣਾ : ਪੰਜਾਬ ‘ਚ ਆਯੁਸ਼ਮਾਨ ਸਿਹਤ ਬੀਮਾ ਯੋਜਨਾ ਤਹਿਤ ਮੁਫ਼ਤ ਇਲਾਜ ਸ਼ੁਰੂ ਹੋ ਗਿਆ ਹੈ। ਨਿੱਜੀ ਹਸਪਤਾਲਾਂ ਨੇ ਬਕਾਇਆ ਨਾ ਮਿਲਣ ਕਾਰਨ ਇਸ ਨੂੰ ਬੰਦ ਕਰ ਦਿੱਤਾ ਸੀ। ਸਿਹਤ ਮੰਤਰੀ ਵਿਜੇ ਸਿੰਗਲਾ ਨੇ ਇਸ ਸਬੰਧੀ ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈਐਮਏ) ਦੇ ਅਹੁਦੇਦਾਰਾਂ ਨਾਲ ਮੀਟਿੰਗ ਕੀਤੀ। ਜਿਸ ਵਿਚ ਭਰੋਸਾ ਦਿੱਤਾ ਗਿਆ ਸੀ ਕਿ ਸਰਕਾਰ ਜਲਦੀ ਹੀ ਪ੍ਰਾਈਵੇਟ ਹਸਪਤਾਲਾਂ ਨੂੰ ਅਦਾਇਗੀ ਕਰੇਗੀ। ਪੰਜਾਬ ਵਿਚ ਇਸ ਯੋਜਨਾ ਤਹਿਤ ਕਰੀਬ 250 ਕਰੋੜ ਰੁਪਏ ਬਕਾਇਆ ਹਨ।
ਆਈਐਮਏ ਪੰਜਾਬ ਚੈਪਟਰ ਦੇ ਮੁਖੀ ਡਾ ਪਰਮਜੀਤ ਸਿੰਘ ਮਾਨ ਨੇ ਦੱਸਿਆ ਕਿ ਇਸ ਸਕੀਮ ਤਹਿਤ ਪ੍ਰਾਈਵੇਟ ਹਸਪਤਾਲਾਂ ਵਿੱਚ ਇਲਾਜ ਸ਼ੁਰੂ ਕਰ ਦਿੱਤਾ ਗਿਆ ਹੈ। ਪੰਜਾਬ ਵਿੱਚ ਆਯੁਸ਼ਮਾਨ ਭਾਰਤ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਤਹਿਤ ਲਗਭਗ 800 ਪ੍ਰਾਈਵੇਟ ਹਸਪਤਾਲਾਂ ਨੂੰ ਮਾਨਤਾ ਦਿੱਤੀ ਗਈ ਹੈ। ਇਸ ਯੋਜਨਾ ਤਹਿਤ ਕੋਈ ਵੀ ਕਾਰਡ ਧਾਰਕ 5 ਲੱਖ ਰੁਪਏ ਤੱਕ ਦਾ ਕੈਸ਼ਲੈੱਸ ਇਲਾਜ ਕਰਵਾ ਸਕਦਾ ਹੈ। ਇਲਾਜ ਦੇ ਪੈਸੇ ਸਿੱਧੇ ਹਸਪਤਾਲ ਨੂੰ ਅਦਾ ਕੀਤੇ ਜਾਂਦੇ ਹਨ।
ਸਿਹਤ ਮੰਤਰੀ ਡਾ ਵਿਜੈ ਸਿੰਗਲਾ ਨੇ ਕਿਹਾ ਕਿ ਪੇਮੈਂਟ ਬੰਦ ਹੋਣ ਕਾਰਨ ਪ੍ਰਾਈਵੇਟ ਡਾਕਟਰਾਂ ਨੂੰ ਕੁਝ ਦਿੱਕਤ ਆਈ ਸੀ। ਉਨ੍ਹਾਂ ਨੇ ਇਲਾਜ ਬੰਦ ਕਰ ਦਿੱਤਾ ਸੀ । ਇਸ ਸਬੰਧੀ ਆਈਐੱਮਏ ਨਾਲ ਮੀਟਿੰਗ ਤੋਂ ਬਾਅਦ ਆਯੁਸ਼ਮਾਨ ਭਾਰਤ ਤਹਿਤ ਇਲਾਜ ਸ਼ੁਰੂ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਦੇ ਫ਼ੈਸਲਿਆਂ ਅਤੇ ਤਕਨੀਕੀ ਤਰੁੱਟੀਆਂ ਕਾਰਨ ਬੀਮਾ ਕੰਪਨੀਆਂ ਨਾਲ ਵਿਵਾਦ ਹੋਏ ਸਨ। ਇਸ ਭੁਗਤਾਨ ਵਿੱਚ ਦੇਰੀ ਹੋ ਗਈ ਸੀ ਪਰ ਹੁਣ ਅਸੀਂ ਇਸਨੂੰ ਜਲਦੀ ਹੀ ਜਾਰੀ ਕਰਵਾਵਾਂਗੇ।
You may like
-
ਪੰਜਾਬ ਵਾਸੀਆਂ ਨੂੰ ਹੁਣ ਘਬਰਾਉਣ ਦੀ ਲੋੜ ਨਹੀਂ, ਮੌਸਮ ਵਿਭਾਗ ਨੇ ਸੁਣਾ ਦਿੱਤੀ ਚੰਗੀ ਖ਼ਬਰ
-
ਆਯੁਸ਼ਮਾਨ ਭਾਰਤ ਤਹਿਤ ਲੁਧਿਆਣਾ ਚ ਕੁੱਲ 901272 ਲਾਭਪਾਤਰੀਆਂ ਨੂੰ ਜਾਰੀ ਕੀਤੇ ਜਾ ਚੁੱਕੇ ਹਨ ਕਾਰਡ
-
ਮੱਛੀ ਪਾਲਣ ਖੇਤਰ ਦੇ ਵਾਤਾਵਰਨ ਪਹਿਲੂਆਂ ਸੰਬੰਧੀ ਕਾਨਫਰੰਸ ਕਰਵਾਉਣ ਦਾ ਐਲਾਨ
-
ਸਪਰਿੰਗ ਡੇਲ ਪਲੇ ਵਿਖੇ ਮਨਾਇਆ ਬਦੀ ‘ਤੇ ਨੇਕੀ ਦੀ ਜਿੱਤ ਦਾ ਤਿਉਹਾਰ ਦੁਸ਼ਹਿਰਾ
-
ਗਡਵਾਸੂ ਨਾਨ ਟੀਚਿੰਗ ਮੁਲਾਜ਼ਮ ਯੂਨੀਅਨ ਨੇ ਪੰਜਾਬ ਸਰਕਾਰ ਨੂੰ ਦਿੱਤਾ ਅਲਟੀਮੇਟਮ
-
ਆਈ. ਐਮ. ਏ. ਵਲੋਂ. ‘ਫਰਿਸ਼ਤੇ’ ਮੈਡੀਕਲ ਸਕੀਮ ਦਾ ਬਾਈਕਾਟ ਕਰਨ ਦਾ ਫੈਸਲਾ