Connect with us

ਪੰਜਾਬੀ

ਡਿਪਟੀ ਕਮਿਸ਼ਨਰ ਵੱਲੋਂ ਡੀ.ਬੀ.ਈ.ਈ. ਵਿਖੇ ਨਵੀਂ ਲਾਇਬ੍ਰੇਰੀ ਦਾ ਉਦਘਾਟਨ

Published

on

Deputy Commissioner Inauguration of new library at

ਲੁਧਿਆਣਾ : ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀਮਤੀ ਸੁਰਭੀ ਮਲਿਕ ਨੇ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਲੁਧਿਆਣਾ ਵਿਖੇ ਅੱਪਗ੍ਰੇਡ ਕੀਤੀ ਲਾਇਬ੍ਰੇਰੀ-ਕਮ-ਕੋਚਿੰਗ ਸੈਂਟਰ ਦਾ ਉਦਘਾਟਨ ਕੀਤਾ। ਉਦਘਾਟਨ ਮੌਕੇ ਵਧੀਕ ਡਿਪਟੀ ਕਮਿਸ਼ਨਰ ਅਮਿਤ ਕੁਮਾਰ ਪੰਚਾਲ, ਡਿਪਟੀ ਡਾਇਰੈਕਟਰ  ਮਿਨਾਕਸ਼ੀ ਸ਼ਰਮਾ, ਈ.ਜੀ.ਐਸ.ਡੀ.ਟੀ.ਓ ਸ੍ਰੀ ਸੁਖਮਨ ਮਾਨ ਅਤੇ ਡੀ.ਬੀ.ਈ.ਈ. ਲੁਧਿਆਣਾ ਦਾ ਸਮੁੱਚਾ ਸਟਾਫ਼ ਵੀ ਮੌਜੂਦ ਸੀ।

ਨਵੀਂ ਲਾਇਬ੍ਰੇਰੀ ਆਉਣ ਵਾਲੇ ਸਮੇਂ ਵਿੱਚ ਹੋਣ ਵਾਲੀਆਂ ਸਰਕਾਰੀ ਪ੍ਰਤੀਯੋਗੀ ਪ੍ਰੀਖਿਆਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਨਵੀਂ ਅਤੇ ਅਪਡੇਟ ਕੀਤੀ ਰੀਡਿੰਗ ਸਮੱਗਰੀ ਦੇ ਨਾਲ-ਨਾਲ ਉਮੀਦਵਾਰਾਂ ਨੂੰ ਆਨਲਾਈਨ ਕੋਚਿੰਗ ਪ੍ਰਦਾਨ ਕਰਨ ਦੀਆਂ ਸਹੂਲਤਾਂ ਨਾਲ ਵੀ ਲੈਸ ਹੈ। ਨਵੀਂ ਲਾਇਬ੍ਰੇਰੀ-ਕਮ-ਕੋਚਿੰਗ ਸੈਂਟਰ ਨੂੰ ਡੀ.ਬੀ.ਈ.ਈ. ਦਫ਼ਤਰ ਵਿਖੇ ਵਿਦਿਆਰਥੀਆਂ ਦੀ ਆਨਲਾਈਨ ਅਤੇ ਆਫਲਾਈਨ ਕੋਚਿੰਗ ਪ੍ਰਾਪਤ ਕਰਨ ਲਈ ਬੈਠਣ ਦੀ ਸਮਰੱਥਾ ਵਧਾਉਣ ਲਈ ਅਪਗ੍ਰੇਡ ਕੀਤਾ ਗਿਆ ਹੈ।

Facebook Comments

Trending