ਲੁਧਿਆਣਾ : ਸਟੇਟ ਜੀ. ਐਸ. ਟੀ. ਵਿਭਾਗ ਵਲੋਂ ਸਥਾਨਕ ਕੋਚਰ ਮਾਰਕੀਟ ਵਿਖੇ ਸੀ. ਸੀ. ਟੀ. ਵੀ. ਕੈਮਰੇ ਵੇਚਣ ਵਾਲੇ ਇਕ ਦੁਕਾਨਦਾਰ ਦੀ ਦੁਕਾਨ ‘ਤੇ ਅਚਨਚੇਤ ਛਾਪੇਮਾਰੀ ਕੀਤੀ ਗਈ, ਜਿਸ ਦੀ ਵਿਭਾਗ ਨੂੰ ਕਰ ਚੋਰੀ ਕਰਨ ਦੀ ਸੂਚਨਾ ਪ੍ਰਾਪਤ ਹੋਈ ਹੈ।
ਸਟੇਟ ਜੀ. ਐਸ. ਟੀ. ਵਿਭਾਗ ਵਲੋਂ ਡੀ. ਸੀ. ਐਸ. ਟੀ. ਲੁਧਿਆਣਾ ਡਵੀਜ਼ਨ ਰਣਧੀਰ ਕੌਰ ਤੇ ਏ. ਸੀ. ਐਸ. ਟੀ. ਲੁਧਿਆਣਾ-2 ਸ਼ਾਇਨੀ ਸਿੰਘ ਦੇ ਦਿਸ਼ਾ ਨਿਰਦੇਸ਼ ਅਨੁਸਾਰ ਕੋਚਰ ਮਾਰਕੀਟ ਵਿਖੇ ਸੀ. ਸੀ. ਟੀ. ਵੀ. ਕੈਮਰੇ ਵੇਚਣ ਵਾਲੇ ਦੁਕਾਨਦਾਰ ਦੀ ਦੁਕਾਨ ‘ਤੇ ਛਾਪੇਮਾਰੀ ਕੀਤੀ ਗਈ। ਇਸ ਦੌਰਾਨ ਵਿਭਾਗ ਨੂੰ ਉਸ ਦੀ ਦੁਕਾਨ ‘ਤੇ ਘਰ ‘ਚ ਬਣੇ ਗੋਦਾਮ ਵਿਚ ਭਾਰੀ ਗਿਣਤੀ ਵਿਚ ਸਟਾਕ ਮਿਲਿਆ ਹੈ, ਜਿਸ ‘ਚ ਵੱਡੀ ਗਿਣਤੀ ਵਿਚ ਸਟਾਫ਼ ਕਿਤਾਬਾਂ ਵਿਚ ਨਹੀਂ ਦਿਖਾਇਆ ਗਿਆ ਤੇ ਨਾ ਹੀ ਸੀ. ਸੀ. ਟੀ. ਵੀ. ਕੈਮਰਿਆਂ ਦੀ ਵਿਕਰੀ ਸਮੇਂ ਬਿੱਲ ਕੱਟਿਆ ਜਾ ਰਿਹਾ ਹੈ।
ਵਿਭਾਗ ਨੇ ਸੀ. ਸੀ. ਟੀ. ਵੀ. ਕੈਮਰੇ ਵੇਚਣ ਵਾਲੇ ਦੁਕਾਨਦਾਰ ਦਾ ਸਾਰਾ ਸਟਾਕ, ਦਸਤਾਵੇਜ਼ ਤੇ ਕਿਤਾਬਾਂ ਆਪਣੇ ਕਬਜ਼ੇ ‘ਚ ਲੈ ਕੇ ਅਗਲੀ ਕਾਰਵਾਈ ਆਰੰਭ ਕਰ ਦਿੱਤੀ ਹੈ। ਵਿਭਾਗ ਦੀ ਟੀਮ ‘ਚ ਐਸ. ਟੀ. ਓ. ਧਰਮਿੰਦਰ ਕੁਮਾਰ, ਰਿਤੂਰਾਜ ਸਿੰਘ, ਰਿਸ਼ੀ ਵਰਮਾ, ਹਰਦੀਪ ਸਿੰਘ ਆਹੂਜਾ, ਪ੍ਰੇਮ ਸਿੰਘ, ਬਲਕਾਰ ਸਿੰਘ, ਗੁਰਦੀਪ ਸਿੰਘ ਸ਼ਾਮਿਲ ਸਨ। ਇਹ ਛਾਪੇਮਾਰੀ ਪੰਜਾਬ ਗੁਡਜ਼ ਐਂਡ ਸਰਵਿਸ ਐਕਟ 2017 ਤਹਿਤ ਕੀਤੀ ਗਈ।