ਲੁਧਿਆਣਾ : ਬੀਤੇ ਦਿਨੀਂ ਮਾਹਿਰਾਂ ਨੇ ਪੀ.ਏ.ਯੂ. ਤੋਂ ਸਿਖਲਾਈ ਹਾਸਲ ਕਰਕੇ ਖੇਤੀ ਕਾਰੋਬਾਰ ਕਰਨ ਵਾਲੇ ਸਿਖਿਆਰਥੀਆਂ ਦੀਆਂ ਸਮੱਸਿਆਵਾਂ ਸੁਣਨ ਲਈ ਇੱਕ ਵਿਸ਼ੇਸ਼ ਦੌਰਾ ਕੀਤਾ । ਮਾਹਿਰਾਂ ਦੀ ਇਸ ਟੀਮ ਵਿੱਚ ਮਾਰਕਫੈੱਡ ਦੇ ਸਾਬਕਾ ਏ ਐੱਮ ਡੀ ਸ਼੍ਰੀ ਬਾਲ ਮੁਕੰਦ ਸ਼ਰਮਾ, ਸਕੂਲ ਆਫ਼ ਬਿਜ਼ਨਸ ਸਟੱਡੀ ਦੇ ਨਿਰਦੇਸ਼ਕ ਡਾ. ਰਮਨਦੀਪ ਸਿੰਘ ਪ੍ਰਮੁੱਖ ਸਨ ।
ਇਸ ਟੀਮ ਨੇ ਸਿਖਲਾਈ ਲੈ ਕੇ ਖੇਤੀ ਕਾਰੋਬਾਰ ਕਰਨ ਵਾਲੇ ਉੱਦਮੀਆਂ ਦੀਆਂ ਮੰਡੀਕਰਨ ਸੰਬੰਧੀ ਦਿੱਕਤਾਂ ਨੂੰ ਜਾਣਿਆ । ਉਹਾਂ ਨਾਲ ਸ਼੍ਰੀ ਔਜਲਾ, ਸ਼੍ਰੀ ਗੋਇਲ ਵੀ ਸ਼ਾਮਿਲ ਸਨ । ਮੁਸ਼ਕਾਬਾਦ ਦੇ ਸ਼੍ਰੀ ਦਵਿੰਦਰ ਸਿੰਘ ਨੇ ਸੁਰੱਖਿਅਤ ਖੇਤੀ ਵਿਧੀ ਨੂੰ ਹੋਰ ਮਕਬੂਲ ਕਰਨ ਲਈ ਸੁਝਾਅ ਦਿੱਤੇ । ਜ਼ਿਕਰਯੋਗ ਹੈ ਕਿ ਸ਼੍ਰੀ ਦਵਿੰਦਰ ਸਿੰਘ ਸੁਰੱਖਿਅਤ ਖੇਤੀ ਖੇਤਰ ਦੇ ਜਾਣੇ-ਪਛਾਣੇ ਨਾਂ ਹਨ।
ਮਾਹਿਰਾਂ ਨੇ ਉਹਨਾਂ ਨੂੰ ਮੰਡੀਕਰਨ ਸੰਬੰਧੀ ਆਉਂਦੀਆਂ ਸਮੱਸਿਆਵਾਂ ਬਾਰੇ ਸੁਝਾਅ ਦਿੱਤੇ । ਸ਼੍ਰੀ ਬਾਲ ਮੁਕੰਦ ਸ਼ਰਮਾ ਨੇ ਇਹਨਾਂ ਉੱਦਮੀਆਂ ਨੂੰ ਸਿਖਲਾਈ ਦੇ ਕੇ ਖੇਤੀ ਕਾਰੋਬਾਰ ਨਾਲ ਜੋੜਨ ਲਈ ਪੀ.ਏ.ਯੂ. ਦੇ ਮਾਹਿਰਾਂ ਦੀ ਸ਼ਲਾਘਾ ਕੀਤੀ । ਮਾਹਿਰਾਂ ਅਤੇ ਖੇਤੀ ਉੱਦਮੀਆਂ ਦੀ ਗੱਲਬਾਤ ਦੌਰਾਨ ਵੱਖ-ਵੱਖ ਮਸਲਿਆਂ ਬਾਰੇ ਵਿਸਥਾਰ ਨਾਲ ਗੱਲਬਾਤ ਕਰਕੇ ਖੇਤੀ ਕਾਰੋਬਾਰ ਦੇ ਖੇਤਰ ਵਿੱਚ ਨਵੇਂ ਰਾਹਾਂ ਦੀ ਨਿਸ਼ਾਨਦੇਹੀ ਕੀਤੀ ਗਈ ।