Connect with us

ਪੰਜਾਬ ਨਿਊਜ਼

ਸੂਬੇ ਦੇ ਵੱਖ ਵੱਖ ਹਿੱਸਿਆਂ ਵਿਚ 2 ਤੋਂ 5 ਘੰਟਿਆਂ ਤਕ ਪਾਵਰਕੱਟ

Published

on

Powercuts for 2 to 5 hours in different parts of the state

ਲੁਧਿਆਣਾ/ਪਟਿਆਲਾ : ਬਿਜਲੀ ਦੀ ਮੰਗ ਦੇ ਮੁਕਾਬਲੇ ਘੱਟ ਉਪਲਬਧਤਾ ਦੀ ਸਥਿਤੀ ਤੋਂ ਪਰੇਸ਼ਾਨ ਹੋ ਰਹੇ ਪੰਜਾਬ ਪਾਵਰਕਾਮ ਲਈ ਹਾਲਾਤ ਠੀਕ ਨਹੀਂ ਹੋ ਰਹੀ। ਸ਼ੁੱਕਰਵਾਰ ਨੂੰ ਪਾਵਰਕਾਮ ਨੂੰ ਇਸ ਸੀਜ਼ਨ ਦੀ ਹੁਣ ਤਕ ਦੀ ਸਭ ਤੋਂ ਜ਼ਿਆਦਾ 10887 ਮੈਗਾਵਾਟ ਬਿਜਲੀ ਸਪਲਾਈ ਕਰਨੀ ਪਈ।

ਇਸ ਦੇ ਬਾਵਜੂਦ ਬਿਜਲੀ ਦੀ ਘੱਟ ਉਪਲਬਧਤਾ ਕਾਰਨ ਸੂਬੇ ਦੇ ਵੱਖ ਵੱਖ ਹਿੱਸਿਆਂ ਵਿਚ 2 ਤੋਂ 5 ਘੰਟਿਆਂ ਤਕ ਪਾਵਰਕੱਟ ਲਗਾਉਣੇ ਪਏ। 5 ਥਰਮਲ ਪਲਾਂਟਾਂ ’ਚੋਂ ਚਾਰ ਪਲਾਂਟਾਂ ਦੇ ਚਾਰ ਯੂਨਿਟ ਬੰਦ ਹੋਣ ਨਾਲ ਉਸ ਦੀਆਂ ਦਿੱਕਤਾਂ ਵੱਧ ਗਈਆਂ ਹਨ।

ਰੋਪੜ ਦੇ 3 ਨੰਬਰ ਯੂਨਿਟ ਨੂੰ ਠੀਕ ਕਰਨ ’ਚ ਇੰਜੀਨੀਅਰ ਲੱਗੇ ਹਨ ਪਰ ਇਹ ਯੂਨਿਟ ਪਿਛਲੇ ਤਿੰਨ ਦਿਨਾਂ ਤੋਂ ਬੰਦ ਪਿਆ ਹੈ। ਲਹਿਰਾ ਮੁਹੱਬਤ, ਤਲਵੰਡੀ ਸਾਬੋ ਤੇ ਗੋਇੰਦਵਾਲ ਸਾਹਿਬ ਥਰਮਲ ਪਲਾਂਟ ਦਾ ਇਕ-ਇਕ ਯੂਨਿਟ ਬੰਦ ਪਿਆ ਹੈ।

ਸ਼ੁੱਕਰਵਾਰ ਨੂੰ ਪਾਵਰਕਾਮ ਨੂੰ ਰੋਪੜ ਤੋਂ 479 ਮੈਗਾਵਾਟ, ਲਹਿਰਾ ਤੋਂ 452 ਮੈਗਾਵਾਟ, ਰਾਜਪੁਰਾ ਤੋਂ 1315 ਮੈਗਾਵਾਟ, ਤਲਵੰਡੀ ਸਾਬੋ ਤੋਂ 971 ਮੈਗਾਵਾਟ ਤੇ ਗੋਇੰਦਵਾਲ ਸਾਹਿਬ ਤੋਂ 224 ਮੈਗਾਵਾਟ ਬਿਜਲੀ ਮਿਲੀ। ਮੰਗ ਪੂਰੀ ਕਰਨ ਲਈ ਪਾਵਰਕਾਮ ਨੇ ਬਾਹਰ ਤੋਂ 6753 ਮੈਗਾਵਾਟ ਬਿਜਲੀ ਹਾਸਲ ਕੀਤੀ।

Facebook Comments

Trending