Connect with us

ਕਰੋਨਾਵਾਇਰਸ

ਸਿਹਤ ਵਿਭਾਗ ਵੱਲੋਂ ਵੱਖ-ਵੱਖ ਸਕੂਲਾਂ ‘ਚ ਮੈਗਾ ਟੀਕਾਕਰਨ ਕੈਂਪ ਲਗਾਏ

Published

on

The health department has set up mega vaccination camps in various schools

ਲੁਧਿਆਣਾ, 13 ਮਈ (000) – ਸਿਵਲ ਸਜਰਨ ਡਾ ਐਸ ਪੀ ਸਿੰਘ ਦੀ ਅਗਵਾਈ ਹੇਠ ਅੱਜ ਕੋਵਿਡ ਤੋ ਬਚਾਅ ਸਬੰਧੀ ਸਿਹਤ ਵਿਭਾਗ ਦੀਆ ਟੀਮਾਂ ਵਲੋ ਜਿਲ੍ਹਾ ਲੁਧਿਆਣਾ ਦੇ 339 ਵੱਖ ਵੱਖ ਸਕੂਲਾਂ ਵਿਚ ਮੈਗਾ ਟੀਕਾਕਰਨ ਕੈਪ ਲਗਾਏੇ ਗਏ।ਕੈਪਾਂ ਦੌਰਾਨ 12 ਤੋ 14 ਸਾਲ, 15 ਤੋ 17 ਸਾਲ ਅਤੇ 18 ਸਾਲ ਤੋ ਉਪਰ ਵਾਲੇ ਸਾਰੇ ਵਿਅਕਤੀਆ ਦਾ ਟੀਕਾਕਰਨ ਕੀਤਾ ਗਿਆ।

ਸਿਵਲ ਸਰਜਨ ਡਾ. ਐਸ.ਪੀ. ਸਿੰਘ ਨੇ ਦੱਸਿਆ ਕਿ ਜਿਲੇ ਭਰ ਵਿਚ 339 ਥਾਵਾਂ ਤੇ 12186 ਵਿਅਕਤੀਆਂ ਦਾ ਮੁਫਤ ਟੀਕਾਕਰਨ ਕੀਤਾ ਗਿਆ, ਜਿੰਨਾ ਵਿੱਚੋਂ 9342 ਬੱਚੇ ਅਤੇ 2844 ਆਮ ਲੋਕ ਸ਼ਾਮਲ ਹਨ।

ਕੈਂਪ ਦੌਰਾਨ ਜਿੰਨ੍ਹਾ ਬੱਚਿਆਂ ਦੇ ਪਹਿਲੀ ਖੁਰਾਕ ਨਹੀ ਲੱਗੀ ਹੋਈ ਸੀ ਉਨ੍ਹਾ ਦੇ ਪਹਿਲੀ ਖੁਰਾਕ ਲਗਾਈ ਗਈ ਅਤੇ ਜੋ ਵਿਅਕਤੀ ਦੂਸਰੀ ਖੁਰਾਕ ਤੋ ਵਾਂਝੇ ਰਹਿ ਗਏ ਸਨ, ਉਨ੍ਹਾਂ ਦੇ ਦੂਸਰੀ ਖੁਰਾਕ ਲਗਾਈ ਗਈ। ਟੀਕਾਕਰਨ ਕਰਨ ਸਮੇਂ ਕੋਵਿਡ ਤੋ ਬਚਾਅ ਸਬੰਧੀ ਸਾਵਧਾਨੀਆਂ ਵਰਤੀਆਂ ਗਈਆਂ।

ਇਸ ਮੌਕੇ ਜ਼ਿਲ੍ਹਾ ਟੀਕਾਕਰਨ ਅਫਸਰ ਡਾ ਮਨੀਸ਼ਾ ਖੰਨਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜਿੰਨ੍ਹਾ ਲੋਕਾਂ ਨੇ ਅਜੇ ਤੱਕ ਵੀ ਕੋਵਿਡ ਟੀਕਾਕਰਨ ਦੀ ਪਹਿਲੀ ਅਤੇ ਦੂਸਰੀ ਖੁਰਾਕ ਨਹੀ ਲਈ ਉਹ ਕੈਪਾਂ ਵਿਚ ਜਾ ਕੇ ਟੀਕਾਰਕਨ ਜਰੂਰ ਕਰਵਾਉਣ।

Facebook Comments

Trending