ਲੁਧਿਆਣਾ : ਲੁਧਿਆਣਾ ਦੇ ਮਾਸਟਰ ਤਾਰਾ ਸਿੰਘ ਮੈਮੋਰੀਅਲ ਕਾਲਜ ਫ਼ਾਰ ਵੁਮੈਨ ਦੀ ਐਮਕਾਮ ਅਤੇ ਬੀਬੀਏ ਦੀ ਵਿਦਿਆਰਥਣਾਂ ਨੇ ਗਾਰਮੈਂਟ ਫ਼ੈਕਟਰੀ’ ਦਾ ਦੌਰਾ ਕੀਤਾ। ਮੈਨੇਜਿੰਗ ਡਾਇਰੈਕਟਰ ਸ੍ਰੀ ਸੁਰਿੰਦਰ ਕਾਲੀ ਨੇ ਪੀਜੀ ਕਾਮਰਸ ਅਤੇ ਮੈਨੇਜਮੈਂਟ ਵਿਭਾਗ ਦੇ ਵਿਦਿਆਰਥੀਆਂ ਦੇ ਨਾਲ-ਨਾਲ ਉਨ੍ਹਾਂ ਦੇ ਅਧਿਆਪਕਾਂ ਸ੍ਰੀਮਤੀ ਸਵੀਟੀ ਗੁਪਤਾ ਅਤੇ ਸ੍ਰੀਮਤੀ ਸਿਮਰਨ ਦਾ ਸਵਾਗਤ ਕੀਤਾ।
ਇਸ ਦੌਰੇ ਦੌਰਾਨ ਵਿਦਿਆਰਥੀਆਂ ਨੂੰ ਕੱਪੜੇ ਬਣਾਉਣ ਦੇ ਵੱਖ-ਵੱਖ ਪਹਿਲੂਆਂ ਤੋਂ ਜਾਣੂ ਕਰਵਾਇਆ ਗਿਆ। ਸ੍ਰੀ ਕਾਲੀ ਨੇ ਵਿਦਿਆਰਥੀਆਂ ਨੂੰ ਫੈਕਟਰੀ ਦੇ ਆਲੇ-ਦੁਆਲੇ ਲਿਜਾ ਕੇ ਕੱਪੜੇ ਕੱਟਣ, ਕੰਪਿਊਟਰਾਈਜ਼ਡ ਪ੍ਰਿੰਟਿੰਗ, ਸਿਲਾਈ, ਓਵਰ ਲਾਕਿੰਗ ਅਤੇ ਕੱਪੜਿਆਂ ਦੀ ਪੈਕਿੰਗ ਬਾਰੇ ਦੱਸਿਆ। ਇਹ ਟੂਰ ਵਿਦਿਆਰਥੀਆਂ ਲਈ ਸਿੱਖਣ ਦਾ ਬਹੁਤ ਵਧੀਆ ਤਜਰਬਾ ਸੀ। ਕਾਲਜ ਦੇ ਪ੍ਰਿੰਸੀਪਲ ਡਾ ਕਿਰਨਦੀਪ ਕੌਰ ਨੇ ਸ੍ਰੀ ਸੁਰਿੰਦਰ ਕਾਲੀ ਦਾ ਧੰਨਵਾਦ ਕੀਤਾ।