Connect with us

ਅਪਰਾਧ

ਹਥਿਆਰਾਂ ਦੀ ਨੋਕ ‘ਤੇ ਕੈਸ਼ੀਅਰ ਕੋਲੋਂ ਲੁੱਟੀ 4 ਲੱਖ 68 ਹਜ਼ਾਰ ਦੀ ਨਕਦੀ

Published

on

4 lakh 68 thousand cash looted from cashier at gunpoint

ਲੁਧਿਆਣਾ : ਪਿਸਤੌਲ ਤੇ ਤੇਜ਼ਧਾਰ ਹਥਿਆਰਾਂ ਨਾਲ ਲੈਸ ਹੋਏ ਪੰਜ ਬਦਮਾਸ਼ਾਂ ਨੇ ਥਾਣਾ ਮੋਤੀ ਨਗਰ ਦੇ ਇਲਾਕੇ ਅੰਦਰ ਪੈਦੇ ਸ਼ੇਰਪੁਰ ਚੌਕ ਦੀ ਫੀਨੋ ਡਿਜੀਟਲ ਬੈਂਕ ਨੂੰ ਨਿਸ਼ਾਨਾ ਬਣਾਉਂਦਿਆਂ ਬੈਂਕ ਦੇ ਅੰਦਰ 4 ਲੱਖ 68 ਹਜ਼ਾਰ ਰੁਪਏ ਦੀ ਡਕੈਤੀ ਕੀਤੀ। ਸੂਚਨਾ ਤੋਂ ਬਾਅਦ ਮੌਕੇ ਤੇ ਪਹੁੰਚੀ ਥਾਣਾ ਮੋਤੀ ਨਗਰ ਦੀ ਪੁਲਿਸ ਨੇ ਕੇਸ ਦੀ ਤਫਤੀਸ਼ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਮੁਤਾਬਕ ਫੀਨੋ ਬੈਂਕ ਡਿਜੀਟਲ ਢੰਗ ਨਾਲ ਪੈਸੇ ਦਾ ਲੈਣ ਦੇਣ ਕਰਦਾ ਹੈ ,ਜਿਸ ਕਾਰਨ ਬੈਂਕ ਅੰਦਰ ਮੁਲਾਜ਼ਮ ਘੱਟ ਹੁੰਦੇ ਹਨ।

ਬੁੱਧਵਾਰ ਦੁਪਹਿਰ ਤਿੰਨ ਵਜੇ ਦੇ ਕਰੀਬ ਨਕਾਬਪੋਸ਼ ਪੰਜ ਬਦਮਾਸ਼ ਬੈਂਕ ਦੇ ਅੰਦਰ ਦਾਖਲ ਹੋਏ ਅਤੇ ਪਿਸਤੌਲ ਅਤੇ ਤੇਜ਼ਧਾਰ ਹਥਿਆਰਾਂ ਦੀ ਨੋਕ ਤੇ ਬੈਂਕ ਦੇ ਕੈਸ਼ੀਅਰ ਉੱਜਵਲ ਕੋਲੋਂ 4 ਲੱਖ 68 ਹਜ਼ਾਰ ਰੁਪਏ ਦੀ ਨਕਦੀ ਲੁੱਟ ਲਈ। ਚਿੱਟੇ ਦਿਨ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਭੀੜ ਭਾੜ ਵਾਲੇ ਇਲਾਕੇ ਚੋਂ ਬੜੀ ਆਸਾਨੀ ਨਾਲ ਫ਼ਰਾਰ ਹੋ ਗਏ। ਇਸ ਮਾਮਲੇ ਵਿਚ ਥਾਣਾ ਮੋਤੀ ਨਗਰ ਦੇ ਇੰਚਾਰਜ ਨਰਦੇਵ ਸਿੰਘ ਦਾ ਕਹਿਣਾ ਹੈ ਕਿ ਪੁਲਿਸ ਇਸ ਸਾਰੇ ਮਾਮਲੇ ਦੀ ਡੂੰਘਾਈ ਨਾਲ ਪੜਤਾਲ ਕਰ ਰਹੀ ਹੈ।

Facebook Comments

Trending