ਲੁਧਿਆਣਾ : ਉਧਾਰ ਦਿੱਤੇ ਪੈਸੇ ਵਾਪਸ ਮੰਗਣ ‘ਤੇ ਆਪਣੇ ਰਿਸ਼ਤੇਦਾਰਾਂ ਤੇ ਦੋਸਤਾਂ ਨਾਲ ਮਿਲ ਕੇ ਹਮਲਾ ਕਰ ਦਿੱਤਾ। ਹਮਲਾਵਰਾਂ ਨੇ ਰਾਡ ਅਤੇ ਡੰਡੇ ਮਾਰ ਕੇ ਵਿਅਕਤੀ ਦੇ ਪਰਿਵਾਰਕ ਮੈਂਬਰਾਂ ਦੀ ਕੁੱਟਮਾਰ ਕਰਕੇ ਬੁਰਾ ਹਾਲ ਕਰ ਦਿੱਤਾ। ਇਸ ਮਾਮਲੇ ਸਬੰਧੀ ਥਾਣਾ ਸਦਰ ਦੀ ਪੁਲਿਸ ਨੂੰ ਜਾਣਕਾਰੀ ਦਿੰਦਿਆਂ ਪਿੰਡ ਸੰਗੋਵਾਲ ਦੇ ਵਾਸੀ ਪ੍ਰੀਤਮ ਸਿੰਘ ਨੇ ਦੱਸਿਆ ਕਿ ਤਕਰੀਬਨ ਦੋ ਸਾਲ ਪਹਿਲੋਂ ਪਿੰਡ ਸੰਗੋਵਾਲ ਦੇ ਵਾਸੀ ਬਖਸ਼ੀਸ਼ ਸਿੰਘ ਨੇ ਉਸ ਕੋਲੋਂ 5500 ਰੁਪਏ ਉਧਾਰ ਲਏ ਸਨ।
ਹਮਲਾ ਕਰਨ ਤੋਂ ਬਾਅਦ ਮੁਲਜ਼ਮ ਧਮਕੀਆਂ ਦਿੰਦੇ ਹੋਏ ਮੌਕੇ ਤੋਂ ਫ਼ਰਾਰ ਹੋ ਗਏ। ਇਸ ਮਾਮਲੇ ਵਿਚ ਥਾਣਾ ਸਦਰ ਦੀ ਪੁਲਿਸ ਨੇ ਪਿੰਡ ਸੰਗੋਵਾਲ ਦੇ ਵਾਸੀ ਪ੍ਰੀਤਮ ਸਿੰਘ ਦੇ ਬਿਆਨ ਉਪਰ ਜੱਗੀ, ਕਾਲਾ, ਜਗਦੇਵ ਸਿੰਘ, ਬਿੱਟੂ ,ਗੋਰਾ ਸਿੰਘ ,ਰਣਵੀਰ ਸਿੰਘ ,ਸੁੱਖਾ ਅਤੇ ਤਿੰਨ ਅਣਪਛਾਤੇ ਵਿਅਕਤੀਆਂ ਦੇ ਖਿਲਾਫ ਕੇਸ ਦਰਜ ਕਰ ਲਿਆ ਹੈ।