ਲੁਧਿਆਣਾ : ਮਾਸਟਰ ਤਾਰਾ ਸਿੰਘ ਮੈਮੋਰੀਅਲ ਕਾਲਜ ਫਾਰ ਵਿਮੈਨ, ਲੁਧਿਆਣਾ ਵਿਖੇ ਫੈਸ਼ਨ ਡਿਜ਼ਾਇਨਿੰਗ ਫਾਈਨ ਆਰਟਸ ਵਿਭਾਗ ਵੱਲੋਂ ਅੰਤਰ ਰਾਜੀ ਸਭਿਆਚਾਰਕ ਵਿਰਸੇ ਦੇ ਆਦਾਨ-ਪ੍ਰਦਾਨ ਨੂੰ ਮੱੁਖ ਰੱਖਦਿਆਂ ‘ਏਕ ਭਾਰਤ ਸ੍ਰੇਸ਼ਠ ਭਾਰਤ ਕੱਲਬ’ ਦੁਆਰਾ’ਆਰਟ ਆਫ ਕਲਮਕਾਰੀ’ ਮੁਕਾਬਲੇ ਦਾ ਆਯੌਜਨ ਕੀਤਾ ਗਿਆ।
ਇਹ ਆਂਧਰਾ ਪ੍ਰਦੇਸ਼ ਦੀ ਉੱਚ-ਕੋਟੀ ਦੇ ਹੱਥ ਰਚਿਤ ਅਤੇ ਬਲਾਕ ਪ੍ਰਿਿਟੰਡ ਆਰਟ ਨੂੰ ਵਰਤੋਂ ਵਿੱਚ ਲਿਆਉਂਦੇ ਹੋਏ ਸ਼੍ਰੀ ਨਰੇੰਦਰ ਮੋਦੀ ਦੁਆਰਾ ਸੰਚਾਲਿਤ‘ਏਕ ਭਾਰਤ ਸ੍ਰੇਸ਼ਠ ਭਾਰਤ ਮਿਸ਼ਨ’ ਅਧੀਨ 36 ਰਾਜਾਂ/ਕੇਂਦਰ ਸ਼ਾਸਿਤ ਪਰਦੇਸ਼ਾਂ ਦੀ ਸਾਲਾਨਾ ਗਠਜੋੜ ਦੇ ਸੰਬੰਧ ਵਿੱਚ ਭਾਰਤ ਦੀ ਅਨੇਕਤਾ ਵਿੱਚ ਏਕਤਾ ਦਰਸਾਉਂਦੇ ਹੋਏ ਪ੍ਰੰਪਰਾਗਤ ਹੱਥ ਰਚਿਤ ਕਲਾਕ੍ਰਿਤੀਆਂ ਜਿਹਨਾਂ ਵਿੱਚ ਫੁੱਲ,ਮੋਰ,ਪਸ਼ੂ,ਪੰਛੀਆਂ ਦੇ ਚਿੱਤਰਾਂ ਰਾਂਹੀਂ ਆਂਧਰਾ ਪ੍ਰਦੇਸ਼ ਦੇ ਸਭਿਆਚਾਰ ਅਤੇ ਇਤਿਹਾਸ ਨੂੰ ਦਰਸਾਇਆ ਗਿਆ।
ਇਸ ਮੁਕਾਬਲੇ ਵਿੱਚ ਕਾਲਜ ਦੇ ਗ੍ਰੇਜੁਏਟ ਅਤੇ ਪੋਸਟ- ਗ੍ਰੇਜੁਏਟ ਵਿਭਾਗ ਦੀਆਂ 30 ਵਿਦਿਆਰਥਣਾਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ। ਜਿਸ ਵਿੱਚ ਰੀਆ ਨੇ ਪਹਿਲਾ ਨੇਹਾ ਅਤੇ ਮੁਸਕਾਨ ਨੇ ਦੂਜਾ ਅਤੇ ਰਮਨਦੀਪ ਕੌਰ ਤੇ ਗੀਤਿਕਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ । ਕਾਲਜ ਪ੍ਰਿੰਸੀਪਲ ਡਾ. ਕਿਰਨਦੀਪ ਕੌਰ ਨੇ ਵਿਦਿਆਰਥਣਾਂ ਦੇ ਇਸ ਕਾਰਜ ਦੀ ਸ਼ਲਾਂਘਾ ਕਰਦਿਆਂ ਭਵਿੱਖ ਵਿੱਚ ਅਜਿਹੇ ਮੌਕੇ ਸਿਰਹਦੇ ਰਹਿਣ ਲਈ ਪ੍ਰੇਰਿਆ।