ਲੁਧਿਆਣਾ : ਡਾਇਰੈਕਟੋਰੇਟ ਆਫ ਰੈਵੇਨਿਊ ਇੰਟੈਲੀਜੈਂਸ (ਡੀ.ਆਰ.ਆਈ.) ਲੁਧਿਆਣਾ ਟੀਮ ਵੱਲੋਂ ਸਾਹਨੇਵਾਲ ਇਕ ਜਗ੍ਹਾ ’ਤੇ ਕਾਰਵਾਈ ਕੀਤੀ ਗਈ। ਇਹ ਕਾਰਵਾਈ ਵਧੀਕ ਡਾਇਰੈਕਟੋਰੇਟ ਜਨਰਲ ਨਿਤਿਨ ਸੈਣੀ ਦੀ ਅਗਵਾਈ ‘ਚ ਕੀਤੀ ਗਈ ਜਿਸ ‘ਚ ਲਗਭਗ 6 ਮੁੱਖ ਅਧਿਕਾਰੀਆਂ ਦੇ ਨਾਲ-ਨਾਲ ਕਈ ਹੋਰ ਅਧਿਕਾਰੀ ਵੀ ਮੌਜੂਦ ਰਹੇ।
ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਵਿਭਾਗ ਨੇ ਇਹ ਕਾਰਵਾਈ ਗੁਪਤ ਆਧਾਰ ‘ਤੇ ਮਿਲੀ ਸੂਚਨਾ ’ਤੇ ਕੀਤੀ। ਸੁਣਨ ‘ਚ ਇਹ ਵੀ ਆਇਆ ਹੈ ਕਿ ਅਧਿਕਾਰੀਆਂ ਨੂੰ ਇਸ ਦੌਰਾਨ ਭਾਰੀ ਮਾਤਰਾ ‘ਚ ਨਸ਼ੀਲੇ ਪਦਾਰਥ ਮਿਲੇ ਹਨ ਜੋ ਵੱਡੇ-ਵੱਡੇ ਅਟੈਚੀਆਂ ‘ਚ ਕੰਸੀਲਡ ਪਾਇਆ ਗਿਆ, ਜਿਸ ਨੂੰ ਚੈਕਿੰਗ ਦੌਰਾਨ ਬਾਹਰ ਕੱਢਿਆ ਗਿਆ। ਵਿਭਾਗੀ ਅਧਿਕਾਰੀਆਂ ਅਨੁਸਾਰ ਕਾਰਵਾਈ ਅਜੇ ਮੁੱਢਲੇ ਪੜਾਅ ‘ਚ ਹੈ ਅਤੇ ਛਾਪੇਮਾਰੀ ਦੌਰਾਨ ਮਿਲੇ ਸਬੂਤਾਂ ਦੀ ਬਰੀਕੀ ਨਾਲ ਜਾਂਚ ਕੀਤੀ ਜਾਵੇਗੀ।