Connect with us

ਪੰਜਾਬੀ

ਇਸ਼ਮੀਤ ਮਿਊਜ਼ਿਕ ਇੰਸਟੀਚਿਊਟ ਵੱਲੋਂ ਪਿੱਪਲ ਪੱਤੀਆਂ ਨਾਮ ਹੇਠ ਸੰਗੀਤਕ ਸ਼ਾਮ

Published

on

Musical evening under the name Pipple Leaves by Ishmit Music Institute
ਲੁਧਿਆਣਾ : ਇਸ਼ਮੀਤ ਸਿੰਘ ਮਿਊਜ਼ਿਕ ਇੰਸਟੀਚਿਊਟ ਲੁਧਿਆਣਾ ਵਿਚ ਸੰਗੀਤਕ ਸ਼ਾਮ ‘ਪਿੱਪਲ ਪੱਤੀਆਂ’ ਮੌਕੇ ਸੰਬੋਧਨ ਕਰਦਿਆਂ ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ  ਪ੍ਰੋਃ ਗੁਰਭਜਨ ਸਿੰਘ ਗਿੱਲ ਨੇ ਕਿਹਾ ਹੈ ਕਿ ਸੁਰ ਸ਼ਬਦ ਸੰਗੀਤ ਦੇ ਵਿਸਮਾਦੀ ਸੁਮੇਲ ਨਾਲ ਹੀ ਖੰਡਿਤ ਸੁਰਤਿ ਇਕਾਗਰ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਮੇਰੀ ਰਚਨਾ ਨੂੰ ਇਸ਼ਮੀਤ ਇੰਸਟੀਚਿਉਟ ਦੇ ਵਿਦਿਆਰਥੀਂਆਂ ਤੇ ਸਟਾਫ਼ ਚ ਸ਼ਾਮਿਲ ਕਲਾਕਾਰਾਂ ਨੇ ਨਵੇਂ ਅਰਥ ਦਿੱਤੇ ਹਨ।
ਪ੍ਰੋਃ ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਵਿਸ਼ਵ ਮਾਤ – ਦਿਵਸ ਮੌਕੇ ਇਸ ਸੰਗੀਤਕ ਸਮਾਗਮ ਪਿੱਪਲ ਪੱਤੀਆਂ ਦੀ ਪੇਸ਼ਕਾਰੀ ਬੇਹੱਦ ਯਾਦਗਾਰੀ ਹੈ। ਉਨ੍ਹਾਂ ਕਿਹਾ ਕਿ ਮਾਵਾਂ ਦੀ ਮੌਤ ਤੋਂ  ਬਾਦ ਵੀ ਉਹ ਹਾਜ਼ਰ ਹੀ ਰਹਿੰਦੀਆਂ ਹਨ ਕਿਉਂਕਿ ਜਿਸਮ ਦੀ ਮੌਤ ਮਾਂ ਦੀ ਮੌਤ ਨਹੀਂ ਹੁੰਦੀ। ਉਨ੍ਹਾਂ ਕਿਹਾ ਕਿ ਉਹ ਤਾਂ ਕੇਵਲ ਚੋਲ਼ਾ ਬਦਲੇ ਕੌਣ ਕਹੇ ਮਾਂ ਮਰ ਜਾਂਦੀ ਹੈ। ਉਹ ਤਾਂ ਆਪਣੇ ਬੱਚਿਆਂ ਅੰਦਰ ਸਾਰਾ ਕੁਝ ਹੀ ਧਰ ਜਾਂਦੀ ਹੈ।
ਸੁਆਗਤੀ ਸ਼ਬਦ ਬੋਲਦਿਆਂ ਇਸ਼ਮੀਤ ਮਿਊਜ਼ਿਕ ਇੰਸਟੀਚਿਊਟ ਦੇ ਡਾਇਰੈਕਟਰ,ਡਾਃ ਚਰਨ ਕਮਲ ਸਿੰਘ ਨੇ ਕਿਹਾ ਕਿ ਪਿੱਪਲ ਪੱਤੀਆਂ ਦੇ ਗੀਤਾਂ ਦਾ ਸੁਰਮਈ ਗਾਇਨ ਇਸ਼ਮੀਤ ਸਿੰਘ ਮਿਊਜ਼ਿਕ ਇੰਸਟੀਚਿਊਟ ਦੇ ਸਿਖਿਆਰਥੀਆਂ ਦਿਵਾਂਸ਼ੂ, ਦਮਨ, ਸ਼ਾਲੂ ਅਤੇ ਰਾਸ਼ੀ ਤੋਂ ਇਲਾਵਾ ਇਸ਼ਮੀਤ ਸਿੰਘ ਮਿਊਜ਼ਿਕ ਇੰਸਟੀਚਿਊਟ ਦੇ ਅਧਿਆਪਕਾਂ ਨਾਜਿਮਾ ਬਾਲੀ, ਸਾਹਿਬਜੀਤ ਸਿੰਘ, ਕੰਵਰਜੀਤ ਸਿੰਘ, ਦੀਪਕ ਖੋਸਲਾ ਅਤੇ ਮਹਿਮਾਨ ਕਲਾਕਾਰ ਡਾਃ ਸ਼ਰਨਜੀਤ ਕੌਰ ਪਰਮਾਰ ਵੱਲੋਂ ਕੀਤਾ ਜਾਣਾ ਗਵਾਹੀ ਭਰਦਾ ਹੈ ਕਿ ਸ਼ਬਦ ਨੂੰ ਸੁਰ ਉਡੀਕਦੇ ਸਨ।

Facebook Comments

Trending