ਲੁਧਿਆਣਾ : ਅੰਤਰਰਾਸ਼ਟਰੀ ਵਿਦਵਾਨ ਸ਼ਿਵਰਾਜ ਸਿੰਘ ਤੇ ਬਾਬਾ ਬੰਦਾ ਸਿੰਘ ਬਹਾਦਰ ਇੰਟਰਨੈਸ਼ਨਲ ਫਾੳਾੂਡੇਸ਼ਨ ਦੇ ਪ੍ਰਧਾਨ ਕਿ੍ਸ਼ਨ ਕੁਮਾਰ ਬਾਵਾ ਨੇ ਸਰਕਟ ਹਾਊਸ ਵਿਖੇ ਗੱਲਬਾਤ ਕਰਦਿਆਂ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਫਾਊਾਡੇਸ਼ਨ ਵਲੋਂ 14 ਮਈ ਨੂੰ ਰਕਬਾ ਭਵਨ ਤੋਂ ਸਰਹਿੰਦ ਤੱਕ ਫ਼ਤਹਿ ਮਾਰਚ ਕੱਢਿਆ ਜਾ ਰਿਹਾ ਹੈ। ਬਾਵਾ ਨੇ ਸਰਹਿੰਦ ਫ਼ਤਹਿ ਦਿਵਸ ਸੰਬੰਧੀ ਜਥੇਬੰਦੀ ਵਲੋਂ ਪੋਸਟਰ ਵੀ ਜਾਰੀ ਕੀਤਾ।
ਅੰਤਰਰਾਸ਼ਟਰੀ ਵਿਦਵਾਨ ਸ਼ਿਵਰਾਜ ਸਿੰਘ ਤੇ ਫਾੳਾੂਡੇਸ਼ਨ ਦੇ ਪ੍ਰਧਾਨ ਕਿ੍ਸ਼ਨ ਕੁਮਾਰ ਬਾਵਾ ਨੇ ਕਿਹਾ ਕਿ ਸਰਹਿੰਦ ਫ਼ਤਹਿ ਦਿਵਸ ਦਾ ਇਤਿਹਾਸਕ ਦਿਹਾੜਾ ਸਾਨੂੰ ਬਾਬਾ ਬੰਦਾ ਸਿੰਘ ਬਹਾਦਰ ਵਲੋਂ 14 ਮਈ ਨੂੰ ਸਥਾਪਿਤ ਕੀਤੇ ਪਹਿਲੇ ਸਿੱਖ ਲੋਕ ਰਾਜ ਦੀ ਯਾਦ ਦਿਵਾਉਂਦਾ ਹੈ। ਉਨ੍ਹਾਂ ਕਿਹਾ ਕਿ ਸਰਹਿੰਦ ਤੱਕ ਫ਼ਤਹਿ ਮਾਰਚ 14 ਮਈ ਨੂੰ ਸਵੇਰੇ 9 ਵਜੇ ਰਕਬਾ ਭਵਨ ਤੋਂ ਸ਼ੁਰੂ ਹੋਵੇਗਾ ਜੋ ਮੁੱਲਾਂਪੁਰ ਤੋਂ ਫ਼ਿਰੋਜਪੁਰ ਰੋਡ ਰਾਹੀਂ ਲੁਧਿਆਣਾ ਪੁੱਜੇਗੀ। ਇਹ ਮਾਰਚ ਵੱਖ-ਵੱਖ ਥਾਵਾਂ ‘ਤੇ ਸਾਹਨੇਵਾਲ, ਦੋਰਾਹਾ, ਨੀਲੋਂ ਪੁਲ, ਸਮਰਾਲਾ, ਖਮਾਣੋਂ, ਮੋਰਿੰਡਾ ਤੇ ਖਰੜ ਤੋਂ ਹੁੰਦਾ ਹੋਇਆ ਇਤਿਹਾਸਕ ਮੈਦਾਨ ਚੱਪੜਚਿੜੀ ਪਹੁੰਚੇਗਾ।
ਸ. ਬਾਵਾ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਪੀ. ਏ. ਯੂ. ਲੁਧਿਆਣਾ ਦਾ ਨਾਂਅ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਨਾਂਅ ‘ਤੇ ਰੱਖਿਆ ਜਾਵੇ, 14 ਮਈ ਨੂੰ ਛੁੱਟੀ ਦਾ ਐਲਾਨ ਕੀਤਾ ਜਾਵੇ ਤੇ ਕੇਂਦਰ ਸਰਕਾਰ ਸਰਹਿੰਦ ਫ਼ਤਿਹ ਦਿਵਸ ‘ਤੇ ਡਾਕ ਟਿਕਟ ਜਾਰੀ ਕਰੇ। ਇਸ ਮੌਕੇ ਪਰਮਿੰਦਰ ਬਿੱਟੂ ਕੈਲਪੁਰ, ਤਰਸੇਮ ਜਸੂਜਾ, ਰੇਸ਼ਮ ਸਿੰਘ ਸਰਪੰਚ, ਗਗਨਦੀਪ ਬਾਵਾ, ਅਮਨਦੀਪ ਬਾਵਾ, ਅਰਜੁਨ ਬਾਵਾ, ਜਸਵੰਤ ਸਿੰਘ ਮੱਕੜ ਆਦਿ ਹਾਜ਼ਰ ਸਨ।