Connect with us

ਪੰਜਾਬੀ

ਸਰਕਾਰੀ ਕਾਲਜ ਲੜਕੀਆਂ ਵਿਖੇ ਕਰਵਾਏ ਅੰਤਰ ਕਾਲਜ ਕੁਇਜ਼ ਮੁਕਾਬਲੇ

Published

on

Inter College Quiz Competition conducted at Government College Girls

ਲੁਧਿਆਣਾ : ਸਰਕਾਰੀ ਕਾਲਜ ਲੜਕੀਆਂ ਲੁਧਿਆਣਾ ਦੇ ਭੂਗੋਲ ਵਿਭਾਗ ਵੱਲੋਂ ਇੱਕ ਇੰਟਰ-ਕਾਲਜ ਜ਼ੋਨਲ ਪੱਧਰ ਦੇ ਭੂਗੋਲਿਕ ਕੁਇਜ਼ ਮੁਕਾਬਲੇ ਦਾ ਆਯੋਜਨ ਕੀਤਾ ਗਿਆ। ਇਹ ਮੁਕਾਬਲੇ ਐਸੋਸੀਏਸ਼ਨ ਆਫ਼ ਪੰਜਾਬ ਜਿਓਗ੍ਰਾਫਰਜ਼ ਦੇ ਸਹਿਯੋਗ ਨਾਲ ਕਰਵਾਏ ਗਏ ।

ਕਾਲਜ ਪਿ੍ੰਸੀਪਲ ਸ੍ਰੀਮਤੀ ਸੁਮਨ ਲਤਾ ਨੇ ਸਨਮਾਨਿਤ ਮੁੱਖ ਮਹਿਮਾਨ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ ਪਟਿਆਲਾ ਦੇ ਰਜਿਸਟਰਾਰ ਡਾ ਧਰਮ ਸਿੰਘ ਸੰਧੂ ਦਾ ਸਵਾਗਤ ਕੀਤਾ ਗਿਆ । ਇਸ ਕੁਇਜ਼ ਵਿਚ ਕੁੱਲ 4 ਟੀਮਾਂ ਨੇ ਭਾਗ ਲਿਆ। ਖਾਲਸਾ ਕਾਲਜ ਫਾਰ ਵੂਮੈਨ ਲੁਧਿਆਣਾ ਦੀ ਅੰਜਲੀ ਮਿਸ਼ਰਾ, ਰਾਜਦੀਪ ਕੌਰ ਅਤੇ ਹਰਸ਼ੀ ਨੇ ਪਹਿਲਾ ਸਥਾਨ ਹਾਸਲ ਕੀਤਾ।

ਐਸ.ਸੀ ਡੀ. ਸਰਕਾਰੀ ਕਾਲਜ ਦੇ ਕ੍ਰਿਸ਼ ਝਾਅ, ਅਨੁਜ ਜੈਨ ਅਤੇ ਜਤਿੰਦਰ ਸਿੰਘ ਨੇ ਦੂਜਾ ਸਥਾਨ ਹਾਸਲ ਕੀਤਾ ਸਰਕਾਰੀ ਕਾਲਜ ਲੜਕੀਆਂ ਦੀ ਵੰਸ਼ਿਕਾ, ਵੰਸ਼ਿਤਾ ਅਤੇ ਦੀਪਾਲੀ ਨੇ ਤੀਜਾ ਸਥਾਨ ਹਾਸਲ ਕੀਤਾ। ਡਾ ਧਰਮ ਸਿੰਘ ਸੰਧੂ ਨੇ ਜੇਤੂਆਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੀ ਮਿਹਨਤ ਦੀ ਸ਼ਲਾਘਾ ਕੀਤੀ।

ਉਨ੍ਹਾਂ ਕਿਹਾ ਕਿ ਕੁਇਜ਼ ਮੁਕਾਬਲੇ ਵਿਦਿਆਰਥੀਆਂ ਵਿੱਚ ਇਸ ਵਿਸ਼ੇ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਇੱਕ ਵਧੀਆ ਪਹਿਲ ਕਦਮੀ ਹੈ। ਕਾਲਜ ਪਿ੍ੰਸੀਪਲ ਸ੍ਰੀਮਤੀ ਸੁਮਨ ਲਤਾ ਨੇ ਵਿਦਿਆਰਥੀਆਂ ਨੂੰ ਸਫ਼ਲਤਾ ਦੀਆਂ ਬੁਲੰਦੀਆਂ ਤੇ ਪਹੁੰਚਣ ਲਈ ਸਖ਼ਤ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ ।

Facebook Comments

Trending