Connect with us

ਪੰਜਾਬ ਨਿਊਜ਼

ਆਪ’ ਵਿਧਾਇਕ ਡਾ. ਨਿੱਝਰ ਨੂੰ ਮਿਲੀ ਸਿੱਖ ਸੰਸਥਾ ਚੀਫ਼ ਖਾਲਸਾ ਦੀਵਾਨ ਦੀ ਜ਼ਿੰਮੇਵਾਰੀ

Published

on

AAP MLA Dr. Nijhar got the responsibility of Chief Khalsa Diwan, a Sikh organization

ਅੰਮ੍ਰਿਤਸਰ : ਅੰਮ੍ਰਿਤਸਰ ਦੇ ਹਲਕਾ ਦੱਖਣੀ ਤੋਂ ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਸਿੱਖ ਸੰਸਥਾ ਚੀਫ਼ ਖਾਲਸਾ ਦੀਵਾਨ ਦੇ ਨਵੇਂ ਮੁਖੀ ਬਣ ਗਏ ਹਨ। ਉਨ੍ਹਾਂ ਦਾ ਮੁਕਾਬਲਾ ਚੀਫ਼ ਖਾਲਸਾ ਦੀਵਾਨ ਦੇ ਮੈਂਬਰ ਸਰਬਜੀਤ ਸਿੰਘ ਨਾਲ ਸੀ। ਸਰਬਜੀਤ ਸਿੰਘ ਨੂੰ 85 ਤੇ ਡਾ. ਇੰਦਰਬੀਰ ਸਿੰਘ ਨਿੱਝਰ ਨੂੰ 243 ਵੋਟਾਂ ਮਿਲੀਆਂ।

ਜ਼ਿਕਰਯੋਗ ਹੈ ਕਿ ਚੀਫ਼ ਖਾਲਸਾ ਦੀਵਾਨ ਦੇ ਕੁੱਲ 517 ਮੈਂਬਰ ਹਨ, ਜਿਨ੍ਹਾਂ ‘ਚੋਂ 329 ਮੈਂਬਰਾਂ ਨੇ ਆਪਣੀ ਵੋਟ ਦਾ ਇਸਤੇਮਾਲ ਕੀਤਾ, ਜਿਨ੍ਹਾਂ ‘ਚੋਂ ਇਕ ਵੋਟ ਰੱਦ ਹੋ ਗਈ ਅਤੇ 85 ਵੋਟਾਂ ਸਰਬਜੀਤ ਸਿੰਘ ਨੂੰ ਪਈਆਂ ਤੇ ਬਾਕੀ 243 ਵੋਟਾਂ ਡਾ. ਨਿੱਝਰ ਨੂੰ ਪਈਆਂ।

ਜਿੱਤਣ ਤੋਂ ਬਾਅਦ ਇੰਦਰਬੀਰ ਸਿੰਘ ਨਿੱਝਰ ਨੇ ਕਿਹਾ ਕਿ ਆਉਣ ਵਾਲੇ ਸਮੇਂ ‘ਚ ਚੀਫ਼ ਖਾਲਸਾ ਦੀਵਾਨ ਵਿੱਚ ਨਵੇਂ ਵਿੱਦਿਅਕ ਕਦਮ ਚੁੱਕੇ ਜਾਣਗੇ। ਉਨ੍ਹਾਂ ਕਿਹਾ ਕਿ ਇਸ ਵਾਰ ਚੀਫ਼ ਖਾਲਸਾ ਦੀਵਾਨ ‘ਚ ਕੋਈ ਧੜੇਬਾਜ਼ੀ ਨਹੀਂ ਹੋਵੇਗੀ। ਡਾ. ਨਿੱਝਰ ਨੇ ਕਿਹਾ ਕਿ ਬੱਚਿਆਂ ਨੂੰ ਆਤਮ-ਨਿਰਭਰ ਬਣਾਉਣ ਲਈ ਵੱਡੇ ਪੱਧਰ ‘ਤੇ ਵਿਕਾਸ ਪ੍ਰੋਗਰਾਮ ਅਤੇ ਕੇਂਦਰ ਸਥਾਪਿਤ ਕੀਤੇ ਜਾਣਗੇ।

Facebook Comments

Trending