ਪੰਜਾਬੀ
ਸਿਵਲ ਸਰਜਨ ਵੱਲੋਂ ਆਮ ਲੋਕਾਂ ਨੂੰ ਡੇਗੂ ਤੇ ਮਲੇਰੀਆ ਤੋਂ ਬਚਾਅ ਲਈ ਐਡਵਾਈਜ਼ਰੀ ਜਾਰੀ
Published
3 years agoon
ਲੁਧਿਆਣਾ, 6 ਮਈ (000) – ਸਿਵਲ ਸਰਜਨ ਡਾ ਐਸ ਪੀ ਸਿੰਘ ਵੱਲੋਂ ਆਮ ਲੋਕਾਂ ਨੂੰ ਡੇਗੂ ਅਤੇ ਮਲੇਰੀਆ ਤੋਂ ਬਚਾਅ ਲਈ ਐਡਵਾਈਜ਼ਰੀ ਜਾਰੀ ਕੀਤੀ ਹੈ। ਸਿਵਲ ਸਰਜਨ ਨੇ ਕਿਹਾ ਕਿ ਡੇਂਗੂ ਅਤੇ ਮਲੇਰੀਆ ਦਾ ਸੀਜ਼ਨ ਸ਼ੁਰੂ ਹੋ ਚੁੱਕਾ ਹੈ, ਇਸ ਤੋਂ ਕਿਵੇਂ ਬਚਿਆ ਜਾ ਸਕਦਾ ਹੈ ਅਤੇ ਇਸ ਦੇ ਲੱਛਣ ਕੀ ਹਨ ਬਾਰੇ ਜਾਣਕਾਰੀ ਸਾਂਝੀ ਕੀਤੀ।
ਡਾ ਸਿੰਘ ਨੇ ਦੱਸਿਆ ਕਿ ਡੇਗੂ ਬੁਖਾਰ ਏਡੀਜ ਅਜੈਪਟੀ ਨਾਮ ਦੇ ਮਾਦਾ ਮੱਛਰ ਦੇ ਕੱਟਣ ਨਾਲ ਹੁੰਦਾ ਹੈ ਅਤੇ ਇਸ ਨੂੰ ਟਾਇਗਰ ਮੱਛਰ ਵੀ ਕਹਿੰਦੇ ਹਨ, ਕਿਉ ਕਿ ਇਸ ਦੇ ਉਪਰ ਟਾਇਗਰ ਵਰਗੀਆਂ ਧਾਰੀਆਂ ਬਣੀਆਂ ਹੁੰਦੀਆਂ ਹਨ। ਉਨ੍ਹਾਂ ਦੱਸਿਆ ਕਿ ਇਹ ਮੱਛਰ ਕੂਲਰਾਂ, ਗਮਲਿਆਂ, ਟਾਇਰਾਂ, ਫਰਿੱਜਾਂ ਦੇ ਪਿੱਛੇ ਲੱਗੀਆਂ ਟਰੇਆ ਦੇ ਖੜ੍ਹੇ ਪਾਣੀ ਵਿਚ ਪੈਦਾ ਹੁੰਦਾ ਹੈ।ਇਸ ਲਈ ਸਾਨੂੰ ਆਪਣੇ ਆਲੇ ਦੁਆਲੇ ਅਤੇ ਘਰਾਂ ਵਿਚ ਪਾਣੀ ਨੂੰ ਇਕ ਜਗ੍ਹਾ ਖੜ੍ਹਾ ਨਹੀ ਹੋਣ ਦੇਣਾ ਚਾਹੀਦਾ।
ਸਿਹਤ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਹਫਤੇ ਦੇ ਇਕ ਦਿਨ ਉਪਰੋਕਤ ਦੱਸੀਆਂ ਥਾਂਵਾਂ ‘ਤੇ ਖੜ੍ਹੇ ਪਾਣੀ ਨੂੰ ਸਾਫ ਕੀਤਾ ਜਾਵੇ।ਮੱਛਰ ਦੇ ਕੱਟਣ ਤੋ ਬਚਾਅ ਲਈ ਪੂਰੇ ਕੱਪੜੇ ਪਾਉਣੇ ਚਾਹੀਦੇ ਹਨ, ਰਾਤ ਨੂੰ ਸੌਣ ਸਮੇ ਮੱਛਰਦਾਨੀਆਂ ਲਾ ਕੇ ਸੌਣਾ ਚਾਹੀਦਾ ਹੈ ਅਤੇ ਮੱਛਰ ਦੇ ਕੱਟਣ ਤੋ ਬਚਾਅ ਲਈ ਮੱਛਰ ਭਿਜਾਉਣ ਵਾਲੀਆ ਕਰੀਮਾਂ ਆਦਿ ਦੀ ਵੀ ਵਰਤੋ ਕਰਨੀ ਚਾਹੀਦੀ ਹੈ।
ਸਿਹਤ ਵਿਭਾਗ ਦੀਆਂ ਟੀਮਾਂ ਵਲੋ ਵੱਖ-ਵੱਖ ਥਾਂਵਾਂ ‘ਤੇ ਖੜ੍ਹੇ ਪਾਣੀ ਨੂੰ ਸਾਫ ਕਰਕੇ ਫਰਾਈ ਡੇਅ – ਡਰਾਈ ਡੇਅ ਮਨਾਇਆ ਗਿਆ। ਇਸ ਮੌਕੇ ਸਿਹਤ ਕਰਮਚਾਰੀਆਂ ਵਲੋ ਆਮ ਲੋਕਾਂ ਨੂੰ ਵੀ ਇਹ ਦਿਨ ਮਨਾਉਣ ਲਈ ਪ੍ਰੇਰਿਤ ਕੀਤਾ ਗਿਆ ਅਤੇ ਨਾਲ ਹੀ ਉਨਾਂ ਪਿੰਡਾਂ ਵਿਚ ਛੱਪੜਾਂ ਆਦਿ ਵਿਚ ਖੜੇ ਪਾਣੀ ਉਪਰ ਤੇਲ ਦਾ ਛਿੜਕਾਅ ਕਰਨ ਦੀ ਵੀ ਸਲਾਹ ਦਿੱਤੀ।
Facebook Comments
Advertisement
You may like
-
ਵਿਦਿਆਰਥੀਆਂ ਨੂੰ ਡੇਂਗੂ, ਮਲੇਰੀਆ ਅਤੇ ਚਿਕਨਗੁਨੀਆ ਬਾਰੇ ਕੀਤਾ ਜਾਗਰੂਕ
-
ਸਿਵਲ ਹਸਪਤਾਲ ‘ਚ ਦੋ ਦਿਨਾਂ ਡੈਂਟਲ ਟਰੋਮਾ ਟਰੇਨਿੰਗ ਸ਼ੁਰੂ
-
ਸੜਕ ਹਾ.ਦ.ਸੇ ‘ਚ ਜ਼.ਖ.ਮੀ.ਆਂ ਦੀ ਮਦਦ ਕਰਨ ‘ਤੇ ਮਿਲੇਗਾ 2000 ਰੁਪਏ ਦਾ ਇਨਾਮ
-
ਮੁਹੱਲਾ ਕਲੀਨਿਕ ‘ਚ ਭਰਤੀ ਲਈ ਨੋਟੀਫਿਕੇਸ਼ਨ ਜਾਰੀ, ਆਖਰੀ ਤਰੀਕ 2 ਅਕਤੂਬਰ
-
ਜ਼ਿਲ੍ਹਾ ਹਸਪਤਾਲਾਂ ਵਿਚ ਜਲਦ ਸ਼ੁਰੂ ਹੋਵੇਗੀ ਕਾਰਡੀਅਕ ਅਤੇ ਨਿਊਰੋ ਸਰਜਰੀ- ਸਿਹਤ ਮੰਤਰੀ
-
ਮਨੁੱਖੀ ਸਿਹਤ ‘ਤੇ ਜਲਵਾਯੂ ਪਰਿਵਰਤਨ ਦੇ ਪ੍ਰਭਾਵਾਂ ਨੂੰ ਰੋਕਣ ਲਈ ਵਿਸ਼ੇਸ਼ ਸਿਖਲਾਈ ਸੈਸ਼ਨ