ਪੰਜਾਬੀ
ਸਿਵਲ ਹਸਪਤਾਲ ਲੁਧਿਆਣਾ ਵਿਚ ਆਰ. ਟੀ. ਪੀ. ਸੀ. ਆਰ. ਟੈੱਸਟ ਜਲਦੀ ਸ਼ੁਰੂ ਹੋਣਗੇ
Published
3 years agoon
ਲੁਧਿਆਣਾ : ਪੰਜਾਬ ਸਰਕਾਰ ਵਲੋਂ ਕੋਰੋਨਾ ਦੀ ਚੌਥੀ ਸੰਭਾਵੀ ਲਹਿਰ ਨੂੰ ਮੱਦੇਨਜ਼ਰ ਰੱਖਦਿਆਂ ਸਿਹਤ ਵਿਭਾਗ ਨੂੰ ਚੌਕਸ ਰਹਿਣ ਲਈ ਹਿਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸਿਵਲ ਸਰਜਨ ਡਾ. ਐਸ. ਪੀ. ਸਿੰਘ ਵਲੋਂ ਸਿਵਲ ਹਸਪਤਾਲ ਦਾ ਦੌਰਾ ਕੀਤਾ ਗਿਆ। ਇਸ ਮੌਕੇ ਡਾ. ਸਿੰਘ ਨੇ ਦੱਸਿਆ ਕਿ ਹਸਪਤਾਲ ਵਿਚ ਕੋਰੋਨਾ ਪੀੜਤਾਂ ਲਈ 30 ਬਿਸਤਰਿਆਂ ਦਾ ਪ੍ਰਬੰਧ ਕੀਤਾ ਗਿਆ ਹੈ, ਜਿਸ 10 ਬਿਸਤਰੇ ਬੱਚਿਆਂ ਲਈ ਮੌਜੂਦ ਹਨ।
ਉਨ੍ਹਾਂ ਅੱਗੇ ਦੱਸਿਆ ਕਿ ਹਸਪਤਾਲ ਵਿਚ 10 ਬੈੱਡ ਲੈਵਲ 3 ਦੇ ਮਰੀਜ਼ਾਂ ਲਈ ਰਾਖਵੇਂ ਰੱਖੇ ਗਏ ਹਨ। ਇਸ ਮੌਕੇ ਡਾ. ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਅਨੁਸਾਰ ਹਸਪਤਾਲ ਵਿਚ ਕੋਰੋਨਾ ਟੈੱਸਟਾਂ ਲਈ ਆਰ. ਟੀ. ਪੀ. ਸੀ. ਆਰ. ਪ੍ਰਯੋਗਸ਼ਾਲਾ ਸਥਾਪਿਤ ਕੀਤੀ ਜਾ ਰਹੀ ਹੈ ਅਤੇ ਇਸ ਪ੍ਰਯੋਗਸ਼ਾਲਾ ਨੂੰ ਸਥਾਪਤ ਕਰਨ ਲਈ ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਫ਼ਰੀਦਕੋਟ ਦੇ ਇੰਜੀਨੀਅਰ ਵਲੋਂ ਸੇਵਾਵਾਂ ਨਿਭਾਈਆਂ ਜਾ ਰਹੀਆਂ ਹਨ ਅਤੇ ਉਮੀਦ ਹੈ ਕਿ ਇਹ ਪ੍ਰਯੋਗਸ਼ਾਲਾ 2 ਹਫ਼ਤਿਆਂ ਵਿਚ ਬਣ ਕੇ ਤਿਆਰ ਹੋ ਜਾਵੇਗੀ।
ਉਨ੍ਹਾਂ ਅੱਗੇ ਦੱਸਿਆ ਕਿ ਤਿਆਰ ਹੋਣ ਉਪਰੰਤ ਪ੍ਰਯੋਗਸ਼ਾਲਾ ਵਿਚ ਉਪਕਰਨ ਸਥਾਪਿਤ ਕੀਤੇ ਜਾਣਗੇ ਅਤੇ ਡਾਕਟਰੀ ਟੀਮਾਂ ਤੈਨਾਤ ਕੀਤੀਆਂ ਜਾਣਗੀਆਂ। ਉਨ੍ਹਾਂ ਅੱਗੇ ਦੱਸਿਆ ਕਿ ਇਸ ਪ੍ਰਯੋਗਸ਼ਾਲਾ ਵਿਚ ਜਲਦੀ ਹੀ ਕੋਰੋਨਾ ਨਾਲ ਸਬੰਧਿਤ ਟੈੱਸਟ ਸ਼ੁਰੂ ਹੋ ਜਾਣ ਦੀ ਸੰਭਾਵਨਾ ਹੈ। ਇਸ ਮੌਕੇ ਉਨ੍ਹਾਂ ਹਸਪਤਾਲ ਵਿਚ ਸਥਾਪਿਤ ਕੀਤੇ ਆਕਸੀਜਨ ਪਲਾਂਟਾਂ ਦਾ ਨਿਰੀਖਣ ਵੀ ਕੀਤਾ ਜੋ ਸਹੀ ਕੰਮ ਕਰ ਰਹੇ ਹਨ।
You may like
-
ਸਿਵਲ ਹਸਪਤਾਲ ਵਿੱਚ ਹੋਇਆ ਹੰਗਾਮਾ, ਹੋਈ ਧੱਕਾ ਮੁੱਕੀ
-
ਸਿਵਲ ਹਸਪਤਾਲ ‘ਚ ਜਬਰਦਸਤ ਹੰਗਾਮਾ, ਜਾਣੋ ਸਾਰਾ ਮਾਮਲਾ
-
ਡੀਸੀ ਨੇ ਸਿਵਲ ਹਸਪਤਾਲ ਦਾ ਕੀਤਾ ਅਚਨਚੇਤ ਨਿਰੀਖਣ, ਦਿੱਤੇ ਸਖ਼ਤ ਨਿਰਦੇਸ਼
-
ਚਾਰਜ ਸੰਭਾਲਣ ਤੋਂ ਪਹਿਲਾਂ ਐਕਸ਼ਨ ਮੋਡ ‘ਚ ਨਵ-ਨਿਯੁਕਤ ਐੱਸਐੱਮਓ ਇਸ ਤਰ੍ਹਾਂ ਸਿਵਲ ਹਸਪਤਾਲ ‘ਚ ਹੋਏ ਦਾਖਲ
-
ਵਿਦਿਆਰਥੀਆਂ ਨੂੰ ਡੇਂਗੂ, ਮਲੇਰੀਆ ਅਤੇ ਚਿਕਨਗੁਨੀਆ ਬਾਰੇ ਕੀਤਾ ਜਾਗਰੂਕ
-
ਸਿਵਲ ਹਸਪਤਾਲ ‘ਚ ਦੋ ਦਿਨਾਂ ਡੈਂਟਲ ਟਰੋਮਾ ਟਰੇਨਿੰਗ ਸ਼ੁਰੂ