Connect with us

ਪੰਜਾਬੀ

ਨਗਰ ਨਿਗਮ ਨੇ ਅਣਅਧਿਕਾਰਤ ਕਾਲੋਨੀਆਂ ‘ਤੇ ਚਲਾਇਆ ਬੁਲਡੋਜ਼ਰ

Published

on

Municipal Corporation operates bulldozers on unauthorized colonies

ਲੁਧਿਆਣਾ : ਨਗਰ ਨਿਗਮ ਵਲੋਂ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ‘ਚ ਸਥਿਤ ਅਣ-ਅਧਿਕਾਰਤ ਕਾਲੋਨੀਆਂ ਦੇ ਸੀਵਰੇਜ ਦੇ ਕੁਨੈਕਸ਼ਨ ਵੀ ਕੱਟੇ ਜਾ ਰਹੇ ਹਨ। ਜ਼ੋਨ ਬੀ ਤੇ ਸੀ ਦੇ ਵੱਖ-ਵੱਖ ਇਲਾਕਿਆਂ ਜਸਪਾਲ ਬਾਂਗਰ ਅਤੇ ਕੰਗਣਵਾਲ ਸਮੇਤ ਹੋਰ ਵੱਖ-ਵੱਖ ਇਲਾਕਿਆਂ ‘ਚ ਨਗਰ ਨਿਗਮ ਦੀ ਟੀਮ ਵਲੋਂ ਬੁਲਡੋਜ਼ਰ ਚਲਾ ਕੇ ਸੀਵਰੇਜ ਦੇ ਕੁਨੈਕਸ਼ਨ ਕੱਟ ਦਿੱਤੇ ਗਏ |.

ਇਨ੍ਹਾਂ ਕਾਰਵਾਈਆਂ ਦੌਰਾਨ ਨਿਗਮ ਨੂੰ ਲੋਕਾਂ ਦੀ ਵਿਰੋਧਤਾ ਦਾ ਸਾਹਮਣਾ ਵੀ ਕਰਨਾ ਪੈਦਾ ਹੈ ਪਰ ਇਸਦੇ ਬਾਵਜੂਦ ਵੀ ਕਾਰਵਾਈਆਂ ਜਾਰੀ ਹਨ। ਅਣਅਧਿਕਾਰਤ ਕਾਲੋਨੀਆਂ ਸੰਬੰਧੀ ਕੱਲ੍ਹ ਪੰਜਾਬ ਕਾਲੋਨਾਈਜ਼ਰ ਤੇ ਪ੍ਰਾਪਰਟੀ ਡੀਲਰ ਐਸੋਸੀਏਸ਼ਨ ਵਲੋਂ ਰੋਸ ਮੁਜ਼ਾਹਰਾ ਵੀ ਕੀਤਾ ਗਿਆ ਤੇ ਮੰਗ ਕੀਤੀ ਗਈ ਕਿ ਐਨ. ਓ. ਸੀ. ਨਾ ਮਿਲਣ ਕਾਰਨ ਜਿਥੇ ਬਿਜਲੀ ਦੇ ਮੀਟਰ ਨਹੀਂ ਲੱਗ ਰਹੇ ਉਥੇ ਰਜਿਸਟਰੀਆਂ ਵੀ ਨਹੀਂ ਹੋ ਰਹੀਆਂ ਜਿਸ ਦੇ ਚੱਲਦਿਆਂ ਆਮ ਲੋਕਾਂ ਨੂੰ ਭਾਰੀ ਦਿੱਕਤਾਂ ਪੇਸ਼ ਆ ਰਹੀਆਂ ਹਨ।

ਨਗਰ ਨਿਗਮ ਦੀ ਓ ਐਂਡ ਐਮ ਸ਼ਾਖਾ ਵਲੋਂ ਵੱਖ-ਵੱਖ ਇਲਾਕਿਆਂ ‘ਚ ਅਣ-ਅਧਿਕਾਰਿਤ ਕਾਲੋਨੀਆਂ ‘ਚ ਸੀਵਰੇਜ਼ ਦੇ ਕੁਨੈਕਸ਼ਨ ਕੱਟ ਦਿੱਤੇ ਗਏ। ਇਸ ਮੌਕੇ ਅਧਿਕਾਰੀ ਰਵਿੰਦਰ ਗਰਗ, ਰਣਬੀਰ ਸਿੰਘ ਤੇ ਹੋਰ ਵੀ ਮੌਜੂਦ ਸਨ।

Facebook Comments

Trending