Connect with us

ਪੰਜਾਬੀ

ਨਗਰ ਨਿਗਮ ਦੇ ਜ਼ੋਨਲ ਕਮਿਸ਼ਨਰ ਦੀ ਅਗੁਵਾਈ ‘ਚ ਵੱਖ-ਵੱਖ ਬਰਾਂਚਾਂ ਦੇ ਅਧਿਕਾਰੀਆਂ/ਕਰਮਚਾਰੀਆਂ ਨਾਲ ਮੀਟਿੰਗ

Published

on

Meeting with officers / employees of various branches led by Zonal Commissioner of Municipal Corporation

ਲੁਧਿਆਣਾ : ਨਗਰ ਨਿਗਮ ਦੇ ਜ਼ੋਨਲ ਕਮਿਸ਼ਨਰ ਸ੍ਰੀਮਤੀ ਪੂਨਮਪ਼੍ਰੀ਼ਤ ਕੋਰ ਵੱਲੋ ਜੋਨ-ਸੀ ਦੇ ਕੌਂਸਲਰ ਸਾਹਿਬਾਨ ਅਤੇ ਵੱਖ-ਵੱਖ ਬਰਾਂਚਾਂ ਦੇ ਅਧਿਕਾਰੀਆਂ/ਕਰਮਚਾਰੀਆਂ ਨਾਲ ਜੋਨ-ਸੀ ਦੇ ਵਿਕਾਸ ਦੇ ਕੰਮਾਂ ਅਤੇ ਆਮ ਪਬਲਿਕ ਨੂੰ ਪੇਸ਼ ਆ ਰਹੀਆਂ ਮੁਸ਼ਕਿਲਾਂ ਬਾਰੇ ਮੀੱਿਟੰਗ ਜੋਨ-ਸੀ ਵਿੱਚ ਕੀਤੀ ਗਈ।

ਕੋਂੋਸਲਰ ਸਾਹਿਬਾਨਾਂ ਵੱਲੋਂ ਪਿਛਲੀ ਹੋਈ ਮੀਟਿੰਗ ਵਿੱਚ ਜੋ ਵੱਖ-ਵੱਖ ਬਰਾਂਚਾਂ ਨਾਲ ਸਬੰਧਤ ਵਿਕਾਸ ਦੇ ਕੰਮ ਬਰਾਂਚ ਅਧਿਕਾਰੀਆਂ ਨੂੰ ਨੋਟ ਕਰਵਾਏ ਗਏ ਸਨ ਉਹ ਕਾਫੀ ਹੱਦ ਤੱਕ ਹੋ ਗਏ ਹਨ ਅਤੇ ਬਾਕੀ ਰਹਿੰਦੇ ਕੰਮ ਵੀ ਹੋ ਰਹੇ ਹਨ, ਬਾਰੇ ਤਸੱਲੀ ਪ੍ਰਗਟਾਈ ਗਈ ਅਤੇ ਜੋਨਲ ਕਮਿਸ਼ਨਰ ਪੂਨਮਪ਼੍ਰੀ਼ਤ ਕੌਰ ਦਾ ਧੰਨਵਾਦ ਕੀਤਾ ਅਤੇ ਫਿਰ ਜੋਨਲ ਕਮਿਸ਼ਨਰ ਵੱਲੋ ਸਿਹਤ ਸ਼ਾਖਾ ਨੂੰ ਹਦਾਇਤ ਕੀਤੀ ਕਿ ਉਹ ਸ਼ਹਿਰ ਵਿੱਚ ਸਾਫ ਸਫਾਈ ਦਾ ਧਿਆਨ ਰੱਖਣ ਅਤੇ ਵਿਹੜਿਆਂ ਦਾ ਓ.ਐਂਡ.ਐਮ ਸ਼ਾਖਾ ਨਾਲ ਜੁਆਇੰਟ ਸਰਵੇ ਕੀਤਾ ਜਾਵੇ

ਵਿਹੜਿਆਂ ਵਿੱਚ ਕੂੜਾ ਜਾਂ ਪਲਾਸਟਿਕ ਰੋਡ ਜਾਲੀ ਨਾ ਹੋਣ ਕਾਰਨ ਸੀਵਰੇਜ ਵਿੱਚ ਤਾਂ ਨਹੀ ਸੁਟਿਆ ਜਾ ਰਿਹਾ ਜਾਂ ਫਿਰ ਵਿਹੜਿਆਂ ਵਿੱਚ ਰਹਿਣ ਵਾਲਿਆਂ ਵੱਲੋਂ ਵਿਹੜਿਆਂ ਵਿੱਚ ਲਗੀਆਂ ਟੁਟੀਆਂ ਦੇ ਨੱਲ ਖੁੱਲੇ ਤਾਂ ਨਹੀ ਛੱੜ ਦਿੱਤੇ ਜਾਂਦੇ ਜਿਸ ਨਾਲ ਪਾਣੀ ਦੀ ਬਰਬਾਦੀ ਹੁੰਦੀ ਹੋਵੇ ਅਗਰ ਕੋਈ ਵੀ ਵਿਹੜਿਆਂ ਵਾਲਾ ਇਸ ਤਰਾਂ ਦੀ ਉਲੰਘਣਾ ਕਰਦਾ ਹੈ ਤਾਂ ਉਸਦਾ ਸਾਫ ਸਫਾਈ ਸਬੰਧੀ ਚਲਾਨ ਕੀਤਾ ਜਾਵੇ ਅਤੇ ਦੁੁਬਾਰਾ ਵਿਜਿਟ ਕੀਤਾ ਜਾਵੇ ਜੇਕਰ ਫਿਰ ਵੀ ਕੋਈ ਵਿਹੜੇ ਵਾਲਾ ਸਾਫ ਸਫਾਈ ਜਾਂ ਪਾਣੀ ਦੀ ਦੂਰਵਰਤੋਂ ਸਬੰਧੀ ਉਲਘੰਣਾ ਕਰਦਾ ਹੈ ਤਾਂ ਉਸਦਾ ਕੂਨੈਕਸ਼ਨ ਕਟਿਆ ਜਾਵੇ

ਇਸ ਤੋ ਇਲਾਵਾ ਬਾਗਵਾਨੀ ਸ਼ਾਖਾ ਨੂੰ ਹਦਾਇਤ ਕੀਤੀ ਗਈ ਕਿ ਵਿਜਿਟ ਕੀਤਾ ਜਾਵੇ ਕਿ ਸ਼ਹਿਰ ਵਿੱਚ ਜਿੱਥੇ ਕਿਤੇ ਵੀ ਬੂੱਟੇ ਪੇੜ ਪੋਦੇ ਲਗੇ ਹਨ ਉਨਾਂ੍ਹ ਦੀ ਦੇਖ ਰੇਖ ਕਰਨਾ ਸੁਨਿਸ਼ਚਿਤ ਕੀਤਾ ਜਾਵੇ ਅਤੇ ਜਿਥੇ ਕਿਤੇ ਲੋੜ ਹੈ ਉੱਥੇ ਬੂੱਟੇ ਲਗਾਏ ਜਾਣ ਤਾਂ ਜੋ ਸ਼ਹਿਰ ਦੀ ਦਿੱਖ ਹਰੀ ਭਰੀ ਨਜ਼ਰ ਆਵੇ।

Facebook Comments

Trending