Connect with us

ਪੰਜਾਬ ਨਿਊਜ਼

ਸੂਬੇ ਦੇ ਕਈ ਜ਼ਿਲ੍ਹਿਆਂ ’ਚ ਬਾਰਸ਼ ਕਾਰਨ ਡਿੱਗਿਆ ਤਾਪਮਾਨ, ਅੱਜ ਸਾਫ਼ ਰਹੇਗਾ ਮੌਸਮ

Published

on

The weather will be clear today as the temperature dropped due to rains in many districts of the state

ਲੁਧਿਆਣਾ : ਪੰਜਾਬ ਵਿਚ ਬੁੱਧਵਾਰ ਨੂੰ ਮੌਸਮ ਦਾ ਮਿਜ਼ਾਜ ਬਦਲ ਗਿਆ। ਸਵੇਰੇ ਹੀ ਨੰਗਲ ’ਚ ਤੇਜ਼ ਬਾਰਸ਼ ਹੋਈ ਤਾਂ ਜ਼ਿਲ੍ਹਾ ਪਟਿਆਲਾ ’ਚ ਕੁਝ ਸਥਾਨਾਂ ’ਤੇ ਗੜੇ ਵੀ ਪਏ। ਇਸ ਤੋਂ ਇਲਾਵਾ ਲੁਧਿਆਣਾ ਦੇ ਲੋਕਾਂ ਨੂੰ ਤੇਜ਼ ਹਵਾਵਾਂ ਚੱਲਣ ਕਾਰਨ ਵੱਡੀ ਰਾਹਤ ਮਿਲੀ। ਜਲੰਧਰ, ਨਵਾਂਸ਼ਹਿਰ ਵਿਚ ਧੂਡ਼ ਭਰੀ ਹਵਾ ਚੱਲਣ ਤੋਂ ਬਾਅਦ ਹਲਕੀ ਬਾਰਸ਼ ਹੋਈ ਤਾਂ ਲੁਧਿਆਣਾ ਦੇ ਆਸ-ਪਾਸ ਕਈ ਸਥਾਨਾਂ ’ਤੇ ਬੂੰਦਾਂਬਾਂਦੀ ਹੋਈ।

ਮੌਸਮ ਵਿਭਾਗ ਅਨੁਸਾਰ ਵੀਰਵਾਰ ਨੂੰ ਸੂਬੇ ਵਿਚ ਮੌਸਮ ਪੂਰੀ ਤਰ੍ਹਾਂ ਸਾਫ ਰਹੇਗਾ ਅਤੇ ਤਾਪਮਾਨ ਵਿਚ ਵਾਧਾ ਹੋਵੇਗਾ। ਕੁਝ ਸਥਾਨਾਂ ’ਤੇ ਹਲਕੇ ਬੱਦਲ ਛਾਏ ਰਹਿਣ ਦੀ ਸੰਭਾਵਨਾ ਹੈ। ਬੁੱਧਵਾਰ ਨੂੰ ਅੰਮ੍ਰਿਤਸਰ ’ਚ ਵੱਧ ਤੋਂ ਵੱਧ ਤਾਪਮਾਨ ਆਮ ਨਾਲੋਂ ਚਾਰ ਅਤੇ ਲੁਧਿਆਣਾ ’ਚ ਤਿੰਨ ਡਿਗਰੀ ਸੈਲਸੀਅਸ ਘੱਟ ਰਿਹਾ। ਅੰਮ੍ਰਿਤਸਰ ’ਚ ਵੱਧ ਤੋਂ ਵੱਧ ਤਾਪਮਾਨ 34, ਲੁਧਿਆਣੇ ’ਚ 34.8, ਪਟਿਆਲਾ ’ਚ 36.7 ਅਤੇ ਬਠਿੰਡਾ ’ਚ 39.2 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ।

Facebook Comments

Trending