ਲੁਧਿਆਣਾ : ਗੁਰੂ ਹਰਿਗੋਬਿੰਦ ਖ਼ਾਲਸਾ ਕਾਲਜ, ਗੁਰੂਸਰ ਸਧਾਰ, ਲੁਧਿਆਣਾ ਵਿਖੇ ਕਾਰਜਸ਼ੀਲ ਬਾਇਓਲੋਜੀਕਲ ਸੋਸਾਇਟੀ ਵਲੋਂ ਪ੍ਰੋH ਗੁਰਪ੍ਰੀਤ ਕੌਰ ਦਿਓਲ ਦੀ ਅਗਵਾਈ ਵਿਚ ਵਿੱਦਿਅਕ ਟੂਰ ਦਾ ਆਯੋਜਨ ਕੀਤਾ ਗਿਆ।
ਸਿੱਖਿਆ ਨੂੰ ਵਿਹਾਰਕ ਰੂਪ ਵਿਚ ਪ੍ਰਾਪਤ ਕਰਨ ਦੇ ਉਦੇਸ਼ ਨਾਲ ਉਲੀਕੇ ਇਸ ਵਿੱਦਿਅਕ ਟੂਰ ਵਿਚ ਬੀHਐੱਸHਸੀH ਦੇ ਵਿਦਿਆਰਥੀਆਂ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦਾ ਦੌਰਾ ਕੀਤਾ, ਜਿੱਥੇ ਡਾ ਅਰੁਨ ਚੌਧਰੀ ਅਤੇ ਡਾ ਸ਼ਿਵਾਨੀ ਸ਼ਰਮਾਂ ਨੇ ਵਿਦਿਆਰਥੀਆਂ ਨੂੰ ਸ਼ਹਿਦ ਦੀਆਂ ਮੱਖੀਆਂ ਅਤੇ ਖੁੰਬਾਂ ਦੀ ਕਾਸ਼ਤ ਸਬੰਧੀ ਵਿਸਥਾਰਤ ਜਾਣਕਾਰੀ ਦਿੱਤੀ।
ਉਨ੍ਹਾਂ ਮੱਖੀਆਂ ਦੀਆਂ ਕਿਸਮਾਂ, ਸ਼ਹਿਦ ਪ੍ਰਾਪਤੀ ਲਈ ਵਰਤੇ ਜਾਂਦੇ ਔਜਾਰਾਂ ਸਮੇਤ ਮੱਖੀਆਂ ਦੇ ਸਮਾਜਕ ਸੰਗਠਨ ਸੰਬੰਧੀ ਵੀ ਜਾਣਕਾਰੀ ਦਿੱਤੀ। ਉਨ੍ਹਾਂ ਵਿਦਿਆਰਥੀਆਂ ਨੂੰ ਇਸ ਕਿੱਤੇ ਪ੍ਰਤੀ ਉਤਸ਼ਾਹਿਤ ਕਰਦਿਆਂ ਵੱਖ ਵੱਖ ਟ੍ਰੇਨਿੰਗ ਪ੍ਰੋਗਰਾਮਾਂ ਤੋਂ ਵੀ ਜਾਣੂ ਕਰਵਾਇਆ। ਇਸੇ ਤਰ੍ਹਾਂ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਖੰਬਾਂ ਤੇ ਖੁੰਬਾਂ ਦੀ ਕਾਸ਼ਤ ਸੰਬੰਧੀ ਵੀ ਵਿਹਾਰਕ ਰੂਪ ਵਿਚ ਜਾਣਕਾਰੀ ਦਿੱਤੀ।
ਇਸ ਵਿਿਦਅਕ ਟੂਰ ਵਿਚ ਪ੍ਰੋ ਹਰਜਿੰਦਰ ਕੌਰ, ਪ੍ਰੋ ਤਰਨਜੀਤ ਕੌਰ, ਪ੍ਰੋ ਸੰਗਤਜੋਤ ਕੌਰ ਤੇ ਮਲਕੀਤ ਕੌਰ ਸ਼ਾਮਲ ਸਨ। ਕਾਲਜ ਪ੍ਰਿੰਸੀਪਲ ਡਾ ਹਰਪ੍ਰੀਤ ਸਿੰਘ ਨੇ ਇਸ ਵਿੱਦਿਅਕ ਟੂਰ ਦੇ ਆਯੋਜਨ ਲਈ ਸੋਸਾਇਟੀ ਮੈਂਬਰਾਂ ਦੀ ਪ੍ਰਸ਼ੰਸ਼ਾ ਕਰਦਿਆਂ ਅੱਗੋਂ ਵੀ ਅਜਿਹੇ ਪ੍ਰੋਗਰਾਮ ਉਲੀਕਦੇ ਰਹਿਣ ਲਈ ਪ੍ਰੇਰਿਤ ਕੀਤਾ।