Connect with us

ਅਪਰਾਧ

ਮਾਲਕਾਂ ਦਾ ਲੱਖਾਂ ਰੁਪਏ ਦਾ ਸਾਮਾਨ ਖ਼ੁਰਦ-ਬੁਰਦ ਕਰਨ ਵਾਲੇ ਡਰਾਈਵਰ ਖ਼ਿਲਾਫ਼ ਕੇਸ ਦਰਜ

Published

on

Owners file case against driver for misappropriation of goods worth lakhs of rupees

ਲੁਧਿਆਣਾ : ਮਾਲਕਾਂ ਦਾ ਲੱਖਾਂ ਰੁਪਏ ਮੁੱਲ ਦਾ ਸਾਮਾਨ ਖ਼ੁਰਦ-ਬੁਰਦ ਕਰਨ ਵਾਲੇ ਡਰਾਈਵਰ ਖ਼ਿਲਾਫ਼ ਪੁਲਿਸ ਨੇ ਕੇਸ ਦਰਜ ਕੀਤਾ ਹੈ। ਪੁਲਿਸ ਵਲੋਂ ਇਹ ਕਾਰਵਾਈ ਟਰਾਂਸਪੋਰਟਰ ਧਰਮ ਚੰਦ ਦੀ ਸ਼ਿਕਾਇਤ ‘ਤੇ ਅਮਲ ਵਿਚ ਲਿਆਂਦੀ ਅਤੇ ਇਸ ਸਬੰਧੀ ਪੁਲਿਸ ਨੇ ਡਰਾਈਵਰ ਸਾਹਿਬ ਸਿੰਘ ਪੁੱਤਰ ਸੁਖਵੰਤ ਸਿੰਘ ਵਾਸੀ ਨਿਊ ਸੁਭਾਸ਼ ਨਗਰ ਖ਼ਿਲਾਫ਼ ਕੇਸ ਦਰਜ ਕੀਤਾ ਹੈ।

ਪੁਲਿਸ ਪਾਸ ਲਿਖਵਾਈ ਮੁੱਢਲੀ ਰਿਪੋਰਟ ਵਿਚ ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸ ਨੇ ਬਿਜਲੀ ਦਾ ਸਾਮਾਨ ਕਥਿਤ ਦੋਸ਼ੀ ਰਾਹੀਂ ਟਰੱਕ ‘ਤੇ ਦਿੱਲੀ ਭੇਜਿਆ ਸੀ, ਪਰ ਕਥਿਤ ਦੋਸ਼ੀ ਵਲੋਂ ਇਸ ਸਾਮਾਨ ਵਿਚੋਂ ਕਾਫ਼ੀ ਸਾਮਾਨ ਖ਼ੁਰਦ-ਬੁਰਦ ਕਰ ਦਿੱਤਾ, ਜਿਸ ‘ਤੇ ਉਸਨੇ ਇਹ ਸਾਰਾ ਮਾਮਲਾ ਪੁਲਿਸ ਦੇ ਧਿਆਨ ਵਿਚ ਲਿਆਂਦਾ ਤਾਂ ਪੁਲਿਸ ਵਲੋਂ ਕਾਰਵਾਈ ਕਰਦਿਆਂ ਇਸ ਸਬੰਧੀ ਕੇਸ ਦਰਜ ਕੀਤਾ।

Facebook Comments

Trending