Connect with us

ਅਪਰਾਧ

ਕੈਨੇਡਾ ਭੇਜਣ ਦਾ ਝਾਂਸਾ ਦੇ ਕੇ ਕੀਤੀ 2 ਲੱਖ 65 ਹਜ਼ਾਰ ਦੀ ਧੋਖਾਧੜੀ, ਤਫਤੀਸ਼ ਤੋਂ ਬਾਅਦ ਮੁਕੱਦਮਾ ਦਰਜ

Published

on

2 lakh 65 thousand fraudulently deported to Canada, lawsuit filed after investigation

ਲੁਧਿਆਣਾ :  ਫਿਰੋਜ਼ਪੁਰ ਦੇ ਪਿੰਡ ਟਿੱਬੀ ਖੁਰਦ ਦੇ ਰਹਿਣ ਵਾਲੇ ਟ੍ਰੈਵਲ ਏਜੰਟ ਸੁਖਵਿੰਦਰ ਸਿੰਘ ਦੇ ਖ਼ਿਲਾਫ਼ ਧੋਖਾਧੜੀ ਤੇ ਇਮੀਗ੍ਰੇਸ਼ਨ ਐਕਟ ਦੀਆਂ ਧਾਰਾਵਾਂ ਤਹਿਤ ਲੁਧਿਆਣਾ ਦੀ ਡਿਵੀਜ਼ਨ ਨੰਬਰ 5 ਦੀ ਪੁਲਿਸ ਨੇ ਐੱਫਆਈਆਰ ਦਰਜ ਕੀਤੀ ਹੈ । ਪੁਲਿਸ ਨੇ ਇਹ ਮੁਕੱਦਮਾ ਦੀਪਕ ਸਿਨੇਮਾ ਰੋਡ ਦਮੋਰੀਆ ਪੁਲ ਦੇ ਰਹਿਣ ਵਾਲੇ ਸੰਨੀ ਖੋਸਲਾ ਦੇ ਬਿਆਨ ਤੇ ਦਰਜ ਕੀਤਾ ।

ਇਸ ਮਾਮਲੇ ਸਬੰਧੀ ਥਾਣਾ ਡਿਵੀਜ਼ਨ ਨੰਬਰ 5 ਦੀ ਪੁਲਿਸ ਨੂੰ ਜਾਣਕਾਰੀ ਦਿੰਦਿਆਂ ਸਨੀ ਖੋਸਲਾ ਨੇ ਦੱਸਿਆ ਕਿ ਸਾਲ 2021 ਦੀ ਸ਼ੁਰੂਅਾਤ ‘ਚ ਟਰੈਵਲ ਏਜੰਟ ਸੁਖਵਿੰਦਰ ਸਿੰਘ ਨੇ ਕੈਨੇਡਾ ਭੇਜਣ ਦੇ ਨਾਮ ਤੇ ਉਸ ਕੋਲੋਂ 2 ਲੱਖ 65 ਹਜ਼ਾਰ ਰੁਪਏ ਹਾਸਲ ਕਰ ਲਏ ।

ਕਈ ਮਹੀਨਿਆਂ ਤਕ ਮੁਲਜ਼ਮ ਨੇ ਨਾ ਤਾਂ ਸੰਨੀ ਨੂੰ ਕੈਨੇਡਾ ਭੇਜਿਆ ਤੇ ਨਾ ਹੀ ਉਸਦੀ ਰਕਮ ਵਾਪਸ ਕੀਤੀ । ਕਈ ਮਹੀਨਿਆਂ ਤਕ ਚੱਲੀ ਪਡ਼ਤਾਲ ਤੋਂ ਬਾਅਦ ਥਾਣਾ ਡਿਵੀਜ਼ਨ ਨੰਬਰ 5 ਦੀ ਪੁਲਿਸ ਨੇ ਫਿਰੋਜ਼ਪੁਰ ਦੇ ਰਹਿਣ ਵਾਲੇ ਸੁਖਵਿੰਦਰ ਸਿੰਘ ਦੇ ਖ਼ਿਲਾਫ਼ ਐੱਫਆਈਆਰ ਦਰਜ ਕਰ ਲਈ ਹੈ ।

Facebook Comments

Trending