ਲੁਧਿਆਣਾ : ਬੀਸੀਐਮ ਆਰੀਆ ਸਕੂਲ ਦੀ ਕਿੰਡਰਗਾਰਟਨ ਸ਼ਾਖਾ ਸ਼ਾਸਤਰੀ ਨਗਰ ਲੁਧਿਆਣਾ ਵਲੋਂ ਫਰੈਸ਼ਰ ਪਾਰਟੀ ਰਾਹੀਂ ਨਰਸਰੀ ਦੇ ਬੱਚਿਆਂ ਦਾ ਭਰਵਾਂ ਸਵਾਗਤ ਕੀਤਾ ਗਿਆ । ਛੋਟੇ-ਛੋਟੇ ਬੱਚਿਆਂ ਦੀਆਂ ਮੁਸਕੁਰਾਹਟਾਂ, ਚੁਲਬੁਲੇ ਚਿਹਰਿਆਂ, ਚੀਕਾਂ ਅਤੇ ਝੂਲਦੀਆਂ ਨੱਚਦੀਆਂ ਹਰਕਤਾਂ ਨਾਲ ਬਲਾਕ ਜੋਸ਼ ਨਾਲ ਭਰ ਗਏ ਸਨ।
ਛੋਟੇ ਬੱਚਿਆਂ ਦਾ ਰੱਥ ‘ਤੇ ਸਵਾਰ ਹੋ ਕੇ, ਡਾਂਸ ਫਲੋਰ ‘ਤੇ ਪੈਰ ਹਿਲਾਉਣ, ਆਪਣੇ ਪਸੰਦੀਦਾ ਕਾਰਟੂਨ ਕਿਰਦਾਰਾਂ ਨਾਲ ਖੂਬਸੂਰਤ ਸਮਾਂ ਬਿਤਾਉਣ, ਮਜ਼ੇਦਾਰ ਗੇਮਾਂ ਖੇਡਣ ਅਤੇ ਰੈਂਪ ਵਾਕ ‘ਤੇ ਆਪਣੇ ਅੰਦਾਜ਼ ਦਾ ਪ੍ਰਦਰਸ਼ਨ ਕਰਨ ਲਈ ਵਧੀਆ ਦਿਨ ਬਤੀਤ ਕੀਤਾ ਗਿਆ। ਹਰ ਬੱਚੇ ਨੂੰ ਵੱਖ-ਵੱਖ ਟਾਈਟਲ ਬੈਜ ਦਿੱਤੇ ਗਏ।
ਸਕੂਲ ਦੇ ਪਿ੍ੰਸੀਪਲ ਡਾ. ਪਰਮਜੀਤ ਕੌਰ ਨੇ ਬੀਸੀਐਮ ਪਰਿਵਾਰ ਦੇ ਸਭ ਤੋਂ ਛੋਟੀ ਉਮਰ ਦੇ ਮੈਂਬਰਾਂ ਨੂੰ ਆਸ਼ੀਰਵਾਦ ਦਿੰਦਿਆਂ ਕਿਹਾ ਕਿ ਛੋਟੇ ਬੱਚੇ ਬਾਗ਼ ਵਿਚ ਕਲੀਆਂ ਵਾਂਗ ਹੁੰਦੇ ਹਨ ਅਤੇ ਜਦੋਂ ਪਿਆਰ ਅਤੇ ਨਿੱਘ ਨਾਲ ਪਾਲੇ ਜਾਂਦੇ ਹਨ ਤਾਂ ਦੇਸ਼ ਦਾ ਭਵਿੱਖ ਰੌਸ਼ਨ ਹੋ ਜਾਂਦਾ ਹੈ।