ਲੁਧਿਆਣਾ : ਨਗਰ ਨਿਗਮ ਜ਼ੋਨ ਸੀ. ਅਧੀਨ ਪਿੰਡ ਲੁਹਾਰਾ ਵਿਚ ਬਿਨ੍ਹਾਂ ਮਨਜ਼ੂਰੀ ਬਣ ਰਹੀਆਂ 3 ਕਾਲੋਨੀਆਂ ਇਮਾਰਤੀ ਸ਼ਾਖਾ ਵਲੋਂ ਕਲੋਨਾਈਜ਼ਰਾਂ ਦੇ ਵਿਰੋਧ ਦੇ ਬਾਵਜੂਦ ਢਾਹ ਦਿੱਤੀਆਂ।
ਸਹਾਇਕ ਨਿਗਮ ਯੋਜਨਾਕਾਰ ਸਤੀਸ਼ ਕੁਮਾਰ ਨੇ ਦੱਸਿਆ ਕਿ ਪਿੰਡ ਲੁਹਾਰਾ ‘ਚ 3 ਨਵੀਆਂ ਕਾਲੋਨੀਆਂ ਬਿਨ੍ਹਾਂ ਮਨਜ਼ੂਰੀ ਬਣਾਈਆਂ ਜਾ ਰਹੀਆਂ ਸਨ, ਜਿਸਦੀ ਜਾਣਕਾਰੀ ਮਿਲਣ ‘ਤੇ ਜੇ.ਸੀ.ਬੀ. ਮਸ਼ੀਨ ਦੀ ਮਦਦ ਨਾਲ ਅਣਅਧਿਕਾਰਤ ਕਾਲੋਨੀਆਂ ਦੀਆਂ ਸੜਕਾਂ ਤੇ ਸੀਵਰੇਜ਼ ਮੇਨਹੋਲ ਪੁੱਟ ਦਿੱਤੇ। ਜ਼ਿਕਰਯੋਗ ਹੈ ਕਿ ਜਿਸ ਥਾਂ ‘ਤੇ ਇਮਾਰਤੀ ਸ਼ਾਖਾ ਵਲੋਂ ਕਲੋਨਾਈਜ਼ਰਾਂ ਤੇ ਸਿਆਸੀ ਆਗੂਆਂ ਦੇ ਵਿਰੋਧ ਦੇ ਬਾਵਜੂਦ ਕਾਲੋਨੀਆਂ ਢਾਹੀਆਂ ਗਈਆਂ ਹਨ, ਜਿਸਦੇ ਨੇੜੇ ਹਲਕਾ ਦੱਖਣੀ ਦੀ ਵਿਧਾਇਕ ਸ਼੍ਰੀਮਤੀ ਰਜਿੰਦਰਪਾਲ ਕੌਰ ਛੀਨਾ ਦਾ ਦਫ਼ਤਰ ਹੈ।
ਇਮਾਰਤੀ ਸ਼ਾਖਾ ਦੇ ਇਕ ਅਧਿਕਾਰੀ ਨੇ ਨਾਮ ਨਾ ਛਾਪਣ ਦੀ ਬੇਨਤੀ ਕਰਦੇ ਹੋਏ ਦੱਸਿਆ ਕਿ ਇਸ ਤੋਂ ਪਹਿਲਾਂ ਕਿ ਵਿਧਾਇਕ ਦੇ ਧਿਆਨ ਵਿਚ ਅਣਅਧਿਕਾਰਤ ਕਾਲੋਨੀਆਂ ਦਾ ਮੁੱਦਾ ਆਉਂਦਾ ਤੇ ਮਾਮਲਾ ਉਚ ਅਧਿਕਾਰੀਆਂ ਕੋਲ ਪੁੱਜਦਾ, ਗੈਰ ਕਾਨੂੰਨੀ ਕਾਲੋਨੀਆਂ ਖ਼ਿਲਾਫ਼ ਕਾਰਵਾਈ ਕਰ ਦਿੱਤੀ ਹੈ।