ਪੰਜਾਬੀ
ਪੀ.ਏ.ਯੂ. ਨੇ ਵਿਦਿਆਰਥੀਆਂ ਲਈ ਲਾਈ ਪੰਜ ਰੋਜ਼ਾ ਵਰਕਸ਼ਾਪ
Published
3 years agoon
ਲੁਧਿਆਣਾ : ਪੀ.ਏ.ਯੂ. ਦੇ ਪਰਿਵਾਰਕ ਸਰੋਤ ਪ੍ਰਬੰਧਨ ਵਿਭਾਗ ਵੱਲੋਂ ਵਿਦਿਆਰਥੀਆਂ ਲਈ ਗੰਢ ਕਲਾ ਵਿਸ਼ੇ ਤੇ ਇੱਕ ਵਰਕਸ਼ਾਪ ਲਾਈ ਗਈ । ਇਸ ਵਿੱਚ ਗ੍ਰੈਜੂਏਟ ਅਤੇ ਪੋਸਟ ਗ੍ਰੈਜੁਏਟ ਪੱਧਰ ਦੇ 35 ਵਿਦਿਆਰਥੀ ਸ਼ਾਮਿਲ ਹੋਏ । ਇਸ ਵਰਕਸ਼ਾਪ ਦਾ ਉਦੇਸ਼ ਵਿਦਿਆਰਥੀਆਂ ਨੂੰ ਸਵੈ-ਨਿਰਭਰ ਬਨਾਉਣ ਅਤੇ ਉਹਨਾਂ ਦੀ ਮੁਹਾਰਤ ਦੇ ਵਿਕਾਸ ਲਈ ਹੱਥੀਂ ਸਿਖਲਾਈ ਦੇਣਾ ਸੀ । ਪੂਰੀ ਵਰਕਸ਼ਾਪ ਦੌਰਾਨ ਵਿਦਿਆਰਥੀਆਂ ਨੇ ਆਪਣੀਆਂ ਕਲਾਤਮਕ ਰੁਚੀਆਂ ਦਾ ਭਰਪੂਰ ਪ੍ਰਦਰਸ਼ਨ ਕੀਤਾ ।
ਕਮਿਊਨਟੀ ਸਾਇੰਸ ਕਾਲਜ ਦੇ ਡੀਨ ਡਾ. ਸੰਦੀਪ ਬੈਂਸ ਨੇ ਵਰਕਸ਼ਾਪ ਦਾ ਉਦਘਾਟਨ ਕਰਦਿਆਂ ਵਿਦਿਆਰਥੀਆਂ ਨੂੰ ਸਿੱਖਿਆ ਦੇ ਨਾਲ-ਨਾਲ ਅਜਿਹੀਆਂ ਹੋਰ ਕਲਾਵਾਂ ਸਿੱਖਣ ਲਈ ਉਤਸ਼ਾਹਿਤ ਕੀਤਾ । ਮੁੱਖ ਵਕਤਾ ਵਜੋਂ ਗਨਪਤੀ ਡੈਕੋਰ ਦੋਰਾਹਾ ਤੋਂ ਸ੍ਰੀਮਤੀ ਸੋਨਿਕਾ ਬਰਥਵਾਲ ਸ਼ਾਮਿਲ ਹੋਏ । ਉਹਨਾਂ ਨੇ ਵਿਦਿਆਰਥੀਆਂ ਨੂੰ ਸ਼ੀਸ਼ੇ ਦੀਆਂ ਲਟਕਣਾਂ, ਗਹਿਣਿਆਂ ਅਤੇ ਹੋਰ ਕਈ ਵਸਤੂਆਂ ਨੂੰ ਬਨਾਉਣ ਦੇ ਤਰੀਕੇ ਦੱਸੇ ।
ਵਿਭਾਗ ਦੇ ਮੁਖੀ ਡਾ. ਦੀਪਿਕਾ ਵਿੱਗ ਨੇ ਵਿਦਿਆਰਥੀਆਂ ਨੂੰ ਸਿੱਖਣ ਰਾਹੀਂ ਕਲਾਤਮਕ ਮੁਹਾਰਤ ਵਿਕਸਿਤ ਕਰਨ ਲਈ ਪ੍ਰੇਰਿਤ ਕੀਤਾ । ਵਿਭਾਗ ਦੇ ਮਾਹਿਰ ਡਾ. ਸ਼ਿਵਾਨੀ ਰਾਣਾ ਨੇ ਰੋਜ਼ਾਨਾ ਜੀਵਨ ਵਿੱਚ ਇਸ ਕਲਾ ਦੇ ਮਹੱਤਵ ਬਾਰੇ ਗੱਲ ਕੀਤੀ । ਅੰਤ ਵਿੱਚ ਉਹਨਾਂ ਨੇ ਧੰਨਵਾਦ ਦੇ ਸ਼ਬਦ ਵੀ ਕਹੇ ।
ਆਖਰੀ ਦਿਨ ਤਿਆਰ ਵਸਤਾਂ ਦੀ ਇੱਕ ਪ੍ਰਦਰਸ਼ਨੀ ਲਾਈ ਗਈ ।
You may like
-
ਸਾਇੰਸ ਕਾਲਜ ਦਾ ਵਿਦਿਆਰਥੀ ਯੂਨੀਵਰਸਿਟੀ ਦਾ ਬਣਿਆ ਸਰਵੋਤਮ ਐਨਐਸਐਸ ਵਾਲੰਟੀਅਰ
-
ਪੀ.ਏ.ਯੂ. ਦੇ ਭੋਜਨ ਅਤੇ ਪੋਸ਼ਣ ਵਿਭਾਗ ਨੇ ਮਨਾਇਆ ਕੌਮਾਂਤਰੀ ਯੋਗ ਦਿਵਸ
-
ਖਰ੍ਹਵੇ ਅਨਾਜਾਂ ਦੇ ਸਿਹਤਮੰਦ ਪਕਵਾਨ ਬਨਾਉਣ ਲਈ ਕਰਵਾਇਆ ਅੰਤਰ ਕਾਲਜ ਕੁਕਿੰਗ ਮੁਕਾਬਲਾ
-
ਪੀ.ਏ.ਯੂ. ਨੂੰ ਭਾਰਤ ਦੀ ਸਰਵੋਤਮ ਖੇਤੀਬਾੜੀ ਯੂਨੀਵਰਸਿਟੀ ਦੀ ਰੈਂਕਿੰਗ ਮਿਲੀ
-
ਵਿਦਿਆਰਥੀਆਂ ਨੇ ਪੇਂਡੂ ਔਰਤਾਂ ਨੂੰ ਆਮਦਨ ਵਧਾਉਣ ਦੇ ਸੁਝਾਏ ਤਰੀਕੇ
-
ਅੰਡਰਗ੍ਰੈਜੂਏਟ ਵਿਦਿਆਰਥੀਆਂ ਲਈ ਹੋਇਆ ਕੈਰੀਅਰ ਗਾਈਡੈਂਸ ਸ਼ੈਸਨ