ਲੁਧਿਆਣਾ : ਲੁਧਿਆਣਾ ਦੀ ਰਹਿਣ ਵਾਲੀ ਇੱਕ ਮਹਿਲਾ ਟਰੈਵਲ ਏਜੰਟ ਨੇ ਮੋਗਾ ਦੇ ਪਿੰਡ ਮਹਿਣਾ ਪੱਤੀ ਵੀਰ ਦੇ ਵਾਸੀ ਗੁਰਪ੍ਰੀਤ ਸਿੰਘ ਦੇ ਨਾਲ 7 ਲੱਖ ਰੁਪਏ ਦੀ ਧੋਖਾਧੜੀ ਕੀਤੀ। ਇਸ ਮਾਮਲੇ ਸਬੰਧੀ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਜਾਣਕਾਰੀ ਦਿੰਦਿਆਂ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਸ ਨੇ ਸਾਲ 2020 ਦੇ ਆਖਰ ਵਿੱਚ ਸਿੰਗਾਪੁਰ ਜਾਣਾ ਸੀ। ਇਸੇ ਦੌਰਾਨ ਉਸਦੀ ਮੁਲਾਕਾਤ ਲੁਧਿਆਣਾ ਦੇ ਗੁਰਦੇਵ ਨਗਰ ਦੀ ਰਹਿਣ ਵਾਲੀ ਟ੍ਰੈਵਲ ਏਜੰਟ ਐਰਕ ਸਿੰਘ ਨਾਲ ਹੋਈ।
ਐਰਕ ਨੇ ਗੁਰਪ੍ਰੀਤ ਸਿੰਘ ਨੂੰ ਵਰਕ ਪਰਮਿਟ ‘ਤੇ ਸਿੰਘਾਪੁਰ ਭੇਜਣ ਦੀ ਗੱਲ ਆਖ ਕੇ ਉਸ ਕੋਲੋਂ 7 ਲੱਖ ਰੁਪਏ ਹਾਸਲ ਕਰ ਲਏ। ਐਰਕ ਸਿੰਘ ਨੇ ਦੱਸਿਆ ਕਿ ਕਈ ਮਹੀਨਿਆਂ ਤਕ ਮਹਿਲਾ ਟਰੈਵਲ ਏਜੰਟ ਦੇ ਦਫ਼ਤਰ ਵਿੱਚ ਗੇੜੇ ਮਾਰਨ ਤੋਂ ਬਾਅਦ ਨਾ ਤਾਂ ਉਸ ਨੇ ਵਰਕ ਪਰਮਿਟ ਦਿਵਾਇਆ ਤੇ ਨਾ ਹੀ ਰਕਮ ਵਾਪਸ ਕੀਤੀ। 15 ਜਨਵਰੀ 2021 ਲੂ ਗੁਰਪ੍ਰੀਤ ਸਿੰਘ ਨੇ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਸ਼ਿਕਾਇਤ ਦਿੱਤੀ।
17 ਮਹੀਨਿਆਂ ਤਕ ਚੱਲੀ ਪੜਤਾਲ ਤੋਂ ਬਾਅਦ ਥਾਣਾ ਡਿਵੀਜ਼ਨ ਨੰਬਰ ਪੰਜ ਦੀ ਪੁਲਿਸ ਨੇ ਅਪਰ ਗਰਾਊਂਡ ਫਲੋਰ ਏਸ਼ੀਅਨ ਲੈਕ ਟਾਵਰ ਗੁਰਦੇਵ ਨਗਰ ਲੁਧਿਆਣਾ ਦਿ ਵਾਸੀ ਅਮਰੀਕ ਸਿੰਘ ਦੇ ਖ਼ਿਲਾਫ਼ ਧੋਖਾਧੜੀ ਤੇ ਇਮੀਗ੍ਰੇਸ਼ਨ ਐਕਟ ਦੀਆਂ ਧਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ। ਇਸ ਮਾਮਲੇ ਵਿੱਚ ਥਾਣੇਦਾਰ ਪ੍ਰਦੀਪ ਸਿੰਘ ਦਾ ਕਹਿਣਾ ਹੈ ਕਿ ਪੁਲਿਸ ਜਲਦੀ ਹੀ ਮਹਿਲਾ ਟਰੈਵਲ ਏਜੰਟ ਨੂੰ ਗ੍ਰਿਫਤਾਰ ਕਰ ਲਵੇਗੀ।