ਅਪਰਾਧ
ਨਸ਼ੀਲੀਆਂ ਗੋਲੀਆਂ ਤੇ ਕੈਪਸੂਲ ਸਮੇਤ 2 ਵਿਅਕਤੀ ਗਿ੍ਫ਼ਤਾਰ-2 ਫ਼ਰਾਰ
Published
3 years agoon
ਲੁਧਿਆਣਾ : ਥਾਣਾ ਜਮਾਲਪੁਰ ਪੁਲਿਸ ਨੇ ਐਂਟੀ ਨਾਰਕੋਟਿਕ ਸੈੱਲ ਦੇ ਸਹਾਇਕ ਥਾਣੇਦਾਰ ਜਗਤਾਰ ਸਿੰਘ ਦੀ ਸ਼ਿਕਾਇਤ ‘ਤੇ ਤੁਸ਼ਾਰ ਗੋਤਮ ਪੁੱਤਰ ਦਵਿੰਦਰ ਗੋਤਮ ਵਾਸੀ ਹਰਗੋਬਿੰਦ ਨਗਰ, ਸੁਮਿਤ ਮੱਕੜ ਪੁੱਤਰ ਅਵਤਾਰ ਮੱਕੜ ਵਾਸੀ ਜੰਤਾ ਕਾਲੋਨੀ ਜੋਧੇਵਾਲ ਬਸਤੀ, ਸਾਹਿਲ ਜਿੰਦਲ ਪੁੱਤਰ ਪਵਨ ਕੁਮਾਰ ਵਾਸੀ ਜਗਤ ਨਗਰ, ਕੁਲਦੀਪ ਸ਼ਰਮਾ ਪੁੱਤਰ ਜਗਦੀਸ਼ ਦੱਤ ਸ਼ਰਮਾ ਵਾਸੀ ਸੀ.ਐਮ.ਸੀ. ਕਾਲੋਨੀ ਖ਼ਿਲਾਫ਼ ਕੇਸ ਦਰਜ ਕਰਕੇ ਤੁਸ਼ਾਰ ਗੋਤਮ ਤੇ ਸੁਮਿਤ ਮੱਕੜ ਨੂੰ ਗਿ੍ਫ਼ਤਾਰ ਕੀਤਾ ਹੇ, ਜਦਕਿ ਬਾਕੀ ਦੋਸ਼ੀਆਂ ਦੀ ਭਾਲ ਜਾਰੀ ਹੈ।
ਜਾਂਚ ਅਧਿਕਾਰੀ ਇੰਸਪੈਕਟਰ ਸਤਵੰਤ ਸਿੰਘ ਨੇ ਦੱਸਿਆ ਕਿ ਸਹਾਇਕ ਥਾਣੇਦਾਰ ਜਗਤਾਰ ਸਿੰਘ ਸਮੇਤ ਪੁਲਿਸ ਪਾਰਟੀ ਗਸ਼ਤ ਦੇ ਸਬੰਧ ‘ਚ ਅੰਬਰ ਪੈਲਸ ਭਾਮੀਆਂ ਰੋਡ ਮੌਜੂਦ ਸੀ ਤਾਂ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਦੋਸ਼ੀ ਨਸ਼ੀਲੀਆਂ ਗੋਲੀਆਂ ਵੇਚਣ ਦਾ ਨਾਜਾਇਜ਼ ਧੰਦਾ ਕਰਦੇ ਹਨ, ਜਿਨ੍ਹਾਂ ਨੇ ਕ੍ਰਿਸ਼ਨਾ ਕਾਲੋਨੀ ਭਾਮੀਆਂ ਖੁਰਦ ਕਿਰਾਏ ਦੇ ਮਕਾਨ ਵਿਚ ਭਾਰੀ ਤਾਤਰਾ ‘ਚ ਨਸ਼ੀਲੀਆਂ ਗੋਲੀਆਂ ਰੱਖੀਆਂ ਹੋਈਆਂ ਹਨ।
ਜਿਸ ‘ਤੇ ਰੇਡ ਕਰਕੇ ਦੋਸ਼ੀ ਤੁਸ਼ਾਰ ਗੋਤਮ ਅਤੇ ਸੁਮਿਤ ਮੱਕੜ ਨੂੰ ਗਿ੍ਫ਼ਤਾਰ ਕਰਕੇ ਮਕਾਨ ‘ਚੋਂ 17 ਹਜ਼ਾਰ 500 ਟਰਾਮਾਡੋਲ ਗੋਲੀਆਂ, 11 ਹਜ਼ਾਰ 700 ਟਰਾਮਾਡੋਲ ਕੈਪਸੂਲ, 2400 ਸੇਪੈਕਸ ਕੈਪਸੂਲ, 600 ਐਲਪ੍ਰੈਕਸ ਗੋਲੀਆਂ ਤੇ ਇਕ ਮੋਟਰਸਾਈਕਲ ਬਰਾਮਦ ਕੀਤਾ ਹੈ, ਬਾਕੀ ਦੋਸ਼ੀਆਂ ਦੀ ਭਾਲ ਜਾਰੀ ਹੈ।
You may like
-
ਪੁਲਿਸ ਦੇ ਅੜਿਕੇ ਆਏ ਭਰਾ-ਭੈਣ , ਲੋਕਾਂ ਨਾਲ ਕਰਦੇ ਸਨ ਠੱਗੀ
-
ਲੁਧਿਆਣਾ ਪੁਲਿਸ ਪ੍ਰਸ਼ਾਸਨ ‘ਚ ਵੱਡਾ ਫੇਰਬਦਲ, SHO ਦਾ ਤਬਾਦਲਾ, ਪੜ੍ਹੋ ਸੂਚੀ
-
ਗੋਦਾਮ ‘ਚ ਭਾਰੀ ਮਾਤਰਾ ‘ਚ ਸਟੋਰ ਕੀਤੇ ਗਏ ਪਟਾਕੇ ਬਰਾਮਦ
-
ਧਾਰਮਿਕ ਯਾਤਰਾ ਤੋਂ ਮੁੜਦੀ ਬੱਸ ‘ਤੇ ਨਸ਼ੇੜੀਆਂ ਦਾ ਹਮਲਾ, ਪੁਲਿਸ ਨੇ ਕੀਤੇ ਗ੍ਰਿਫਤਾਰ
-
ਸੁਨਿਆਰੇ ਨੂੰ ਬੰਦੀ ਬਣਾ ਕੇ ਕੀਤੀ ਲੱਖਾਂ ਦੀ ਲੁੱਟ, ਚਾਕੂ ਨਾਲ ਕੀਤੇ ਕਈ ਵਾਰ
-
ਕਬਜ਼ਾ ਕਰਨ ਦੀ ਨੀਅਤ ਨਾਲ ਘਰ ਅੰਦਰ ਦਾਖਲ ਹੋਏ ਵਿਅਕਤੀ, ਕੀਤੀ ਭੰਨਤੋੜ ਤੇ ਕੁੱਟਮਾਰ