ਲੁਧਿਆਣਾ : ਬੀਤੇ ਦਿਨੀਂ ਪੀ.ਏ.ਯੂ. ਦੇ ਸਬਜ਼ੀ ਵਿਗਿਆਨ ਵਿਭਾਗ ਨੂੰ ਭਿੰਡੀ ਵਿੱਚ ਜੈਸਿਡ ਦੀ ਰੋਕਥਾਮ ਅਤੇ ਮੋਲੀਕਿਊਲਰ ਪੈਮਾਇਸ਼ ਦੇ ਖੇਤਰ ਵਿੱਚ ਭਾਰਤ ਸਰਕਾਰ ਦੇ ਬਾਇਓਤਕਨਾਲੋਜੀ ਵਿਭਾਗ ਤੋਂ 77 ਲੱਖ 91 ਹਜ਼ਾਰ 912 ਰੁਪਏ ਦਾ ਇੱਕ ਪ੍ਰੋਜੈਕਟ ਹਾਸਲ ਹੋਇਆ ਹੈ ।
ਇਸ ਪ੍ਰੋਜੈਕਟ ਦੀ ਮਿਆਦ 3 ਸਾਲ ਹੋਵੇਗੀ । ਇਸ ਪ੍ਰੋਜੈਕਟ ਦੇ ਟੀਚੇ ਖੇਤੀ ਬਾਇਓਤਕਨਾਲੋਜੀ ਸਕੂਲ ਦੀ ਸਹਾਇਤਾ ਨਾਲ ਪ੍ਰਾਪਤ ਕੀਤੇ ਜਾਣਗੇ । ਸਬਜ਼ੀ ਵਿਗਿਆਨ ਵਿਭਾਗ ਦੇ ਮਾਹਿਰ ਡਾ. ਮਮਤਾ ਪਾਠਕ, ਬਾਇਓਤਕਨਾਲੋਜੀ ਵਿਗਿਆਨੀ ਡਾ. ਨਵਰਾਜ ਕੌਰ ਇਸ ਪ੍ਰੋਜੈਕਟ ਦੇ ਮੁੱਖ ਨਿਗਰਾਨ ਹੋਣਗੇ । ਉਹਨਾਂ ਦੇ ਨਾਲ ਡਾ. ਪ੍ਰਵੀਨ ਛੁਨੇਜਾ, ਡਾ. ਦੀਪਕ ਸਿੰਗਲਾ, ਡਾ. ਹਰਪਾਲ ਸਿੰਘ ਭੁੱਲਰ ਹੋਣਗੇ ।
ਪੀ.ਏ.ਯੂ. ਦੇ ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਅਤੇ ਸਬਜ਼ੀ ਵਿਗਿਆਨ ਦੇ ਮੁਖੀ ਡਾ. ਤਰਸੇਮ ਸਿੰਘ ਢਿੱਲੋਂ ਨੇ ਵਿਗਿਆਨੀਆਂ ਨੂੰ ਇਸ ਪ੍ਰੋਜੈਕਟ ਲਈ ਵਧਾਈਆਂ ਦਿੰਦਿਆਂ ਸਫਲਤਾ ਦੀ ਕਾਮਨਾ ਕੀਤੀ ।