Connect with us

ਅਪਰਾਧ

ਔਰਤ ਤੋਂ 60 ਹਜ਼ਾਰ ਲੁੱਟਣ ਵਾਲੇ ਗਿਰੋਹ ਦੇ ਤਿੰਨ ਬਦਮਾਸ਼ ਗ੍ਰਿਫਤਾਰ, ਨਕਦੀ ਬਰਾਮਦ

Published

on

Three gangsters arrested for robbing woman of Rs 60,000, cash recovered

ਲੁਧਿਆਣਾ : ਦੁੱਧ ਦੀ ਏਜੰਸੀ ਚਲਾਉਣ ਵਾਲੀ ਇਕ ਔਰਤ ਤੋਂ 60 ਹਜ਼ਾਰ ਰੁਪਏ ਲੁੱਟਣ ਵਾਲੇ ਤਿੰਨ ਬਦਮਾਸ਼ਾਂ ਦੇ ਗਿਰੋਹ ਨੂੰ ਥਾਣਾ ਬਸਤੀ ਜੇਧੇਵਾਲ ਪੁਲਸ ਨੇ ਗ੍ਰਿਫਤਾਰ ਕਰ ਕੇ ਉਨ੍ਹਾਂ ਦੇ ਕਬਜ਼ੇ ਚੋਂ 10 ਹਜ਼ਾਰ ਰੁਪਏ ਦੀ ਨਕਦੀ ਵੀ ਬਰਾਮਦ ਕੀਤੀ ਹੈ। ਮੁਲਜ਼ਮਾਂ ਖਿਲਾਫ ਕੇਸ ਦਰਜ ਕੀਤਾ ਗਿਆ ਸੀ।

ਏਐੱਸਆਈ ਰੇਸ਼ਮ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਪਛਾਣ ਜਸਪਾਲ ਕਾਲੋਨੀ ਵਾਸੀ ਅੰਗੰਗ ਸਿੰਘ, ਬਸੰਤ ਵਿਹਾਰ ਕਾਲੋਨੀ ਵਾਸੀ ਅਜੀਤ ਸਿੰਘ ਤੇ ਕਾਕੋਵਾਲ ਰੋਡ ਵਾਸੀ ਆਸ਼ੂ ਵਜੋਂ ਹੋਈ ਹੈ। ਪੁਲਸ ਨੇ ਸ਼ਿਵ ਪੁਰੀ ਚੌਕ ਦੇ ਲਾਜਪਤ ਨਗਰ ਦੀ ਰਹਿਣ ਵਾਲੀ 74 ਸਾਲਾ ਰਾਜਿੰਦਰ ਕੌਰ ਦੀ ਸ਼ਿਕਾਇਤ ‘ਤੇ ਮਾਮਲਾ ਦਰਜ ਕੀਤਾ ਸੀ । ਆਪਣੇ ਬਿਆਨ ‘ਚ ਉਸ ਨੇ ਕਿਹਾ ਕਿ ਉਸ ਕੋਲ ਵੇਰਕਾ ਮਿਲਕ ਦੀ ਏਜੰਸੀ ਹੈ।

10 ਅਪ੍ਰੈਲ ਨੂੰ ਰਾਤ 9.15 ਵਜੇ ਉਹ ਆਪਣੀ ਦੁਕਾਨ ‘ਤੇ ਸੀ। ਇਸੇ ਦੌਰਾਨ ਉਥੇ ਆਏ 3 ਬਦਮਾਸ਼ਾਂ ਨੇ ਉਸ ਦੇ ਹੱਥ ਚ ਫੜੇ 60 ਹਜ਼ਾਰ ਰੁਪਏ ਜ਼ਬਰਦਸਤੀ ਫੜ ਲਏ ਅਤੇ 60 ਹਜ਼ਾਰ ਰੁਪਏ ਦੀ ਨਕਦੀ ਲੁੱਟ ਕੇ ਫਰਾਰ ਹੋ ਗਏ। ਰੇਸ਼ਮ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਔਰਤ ਤਿੰਨਾਂ ਬਦਮਾਸ਼ਾਂ ਨੂੰ ਜਾਣਦੀ ਸੀ। ਜਿਸ ਦੇ ਆਧਾਰ ‘ਤੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ।

Facebook Comments

Trending