ਲੁਧਿਆਣਾ : ਪੰਜਾਬ ‘ਚ ਗਰਮੀ ਦਿਨੋਂ-ਦਿਨ ਜ਼ੋਰ ਫੜ੍ਹਦੀ ਜਾ ਰਹੀ ਹੈ। ਇਸ ਨੂੰ ਮੁੱਖ ਰੱਖਦਿਆਂ ਮੌਸਮ ਮਾਹਿਰਾਂ ਨੇ ਦੱਸਿਆ ਕਿ 25 ਅਪ੍ਰੈਲ ਨੂੰ ਪੰਜਾਬ ਦੇ ਜੋ ਇਲਾਕੇ ਹਿਮਾਚਲ ਦੇ ਨਾਲ ਲੱਗਦੇ ਹਨ, ਉਨ੍ਹਾਂ ਵਿਚ ਮੀਂਹ ਪੈਣ ਦੀ ਸੰਭਾਵਨਾ ਹੈ, ਜਦੋਂ ਕਿ 27 ਅਤੇ 28 ਅਪ੍ਰੈਲ ਨੂੰ ਪੰਜਾਬ ਵਿਚ ‘ਲੂ’ ਦਾ ਕਹਿਰ ਵਧੇਗਾ। ਇੱਥੇ ਦੱਸ ਦੇਈਏ ਕਿ ਗਰਮੀ ਦਾ ਕਹਿਰ ਵੱਧਦੇ ਹੀ ਸੜਕਾਂ ’ਤੇ ਸੰਨਾਟਾ ਛਾਉਣ ਲੱਗਦਾ ਹੈ।
ਪੰਜਾਬ ਵਿਚ ਵੱਧ ਤੋਂ ਵੱਧ ਤਾਪਮਾਨ ਵਿਚ ਇਕ-ਦੋ ਦਿਨਾਂ ਦੀ ਗਿਰਾਵਟ ਤੋਂ ਬਾਅਦ ਐਤਵਾਰ ਨੂੰ ਤਾਪਮਾਨ 41 ਡਿਗਰੀ ਸੈਲਸੀਅਸ ਨੂੰ ਪਾਰ ਕਰ ਗਿਆ। ਐਤਵਾਰ ਨੂੰ ਕਪੂਰਥਲਾ 41.6 ਡਿਗਰੀ ਸੈਲਸੀਅਸ ਨਾਲ ਸਭ ਤੋਂ ਜ਼ਿਆਦਾ ਗਰਮ ਰਿਹਾ। ਮੌਸਮ ਵਿਭਾਗ ਚੰਡੀਗੜ੍ਹ ਤੋਂ ਮਿਲੀ ਜਾਣਕਾਰੀ ਅਨੁਸਾਰ ਉਕਤ ਦਿਨ ਲੁਧਿਆਣਾ ਵਿਚ 38.3 ਡਿਗਰੀ ਸੈਲਸੀਅਸ ਰਿਹਾ।
ਇਸੇ ਤਰ੍ਹਾਂ ਅੰਮ੍ਰਿਤਸਰ 38.6 ਡਿਗਰੀ ਸੈਲਸੀਅਸ, ਪਠਾਨਕੋਟ 39 ਡਿਗਰੀ ਸੈਲਸੀਅਸ, ਗੁਰਦਾਸਪੁਰ 39.2 ਡਿਗਰੀ, ਫਿਰੋਜ਼ਪੁਰ, ਨੂਰਮਹਿਲ 37.9 ਡਿਗਰੀ, ਬਰਨਾਲਾ 39.2 ਡਿਗਰੀ, ਰੋਪੜ, 37.8 ਡਿਗਰੀ, ਮੋਹਾਲੀ 37.8 ਡਿਗਰੀ, ਫਤਹਿਗੜ੍ਹ 38.2, ਰੌਣੀ 37.8 ਡਿਗਰੀ ਅਤੇ ਪਟਿਆਲਾ 39.1 ਡਿਗਰੀ ਸੈਲਸੀਅਸ ਵੱਧ ਤੋਂ ਵੱਧ ਤਾਪਮਾਨ ਦਾ ਪਾਰਾ ਰਿਹਾ।