ਲੁਧਿਆਣਾ : ਸੈਕਰਡ ਸੋਲ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਦੁੱਗਰੀ ਰੋਡ ਲੁਧਿਆਣਾ ਵਿਖੇ ਲੈਂਡ ਡੇਅ ਮਨਾਇਆ ਗਿਆ । ਜਿਸ ਵਿਚ ਵਿਦਿਆਰਥੀਆਂ ਨੂੰ ਧਰਤੀ ਦੀ ਵਿਲੱਖਣਤਾ ਬਾਰੇ ਦੱਸਿਆ ਗਿਆ । ਵਿਦਿਆਰਥੀਆਂ ਨੂੰ ਧਰਤੀ ‘ਤੇ ਮੌਜੂਦ ਕੁਦਰਤੀ ਸਰੋਤਾਂ ਦੀ ਸਹੀ ਵਰਤੋਂ ਕਰਨ ਲਈ ਜਾਗਰੂਕ ਕੀਤਾ ਗਿਆ।
ਇਸ ਮੌਕੇ ਵਾਤਾਵਰਨ ਨੂੰ ਮਹੱਤਵ ਦਿੰਦੇ ਹੋਏ ਵਿਦਿਆਰਥੀਆਂ ਵਲੋਂ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਗਈਆਂ, ਜਿਸ ਵਿਚ ਬੂਟੇ ਲਗਾਉਣਾ, ਪੋਸਟਰ ਬਣਾਉਣਾ, ਕੋਲਾਜ ਮੇਕਿੰਗ ਆਦਿ ਮੁੱਖ ਸਨ । ਇਨ੍ਹਾਂ ਗਤੀਵਿਧੀਆਂ ਚ ਵਿਦਿਆਰਥੀਆਂ ਦੀਆਂ ਪੇਸ਼ਕਾਰੀਆਂ ਦੇ ਆਧਾਰ ਤੇ ਉਨ੍ਹਾਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਵਿਦਿਆਲਾ ਦੀ ਪ੍ਰਿੰਸੀਪਲ ਪੂਨਮ ਮਲਹੋਤਰਾ, ਚੇਅਰਮੈਨ ਸਰਦਾਰ ਗੁਰਮੇਲ ਸਿੰਘ ਗਿੱਲ, ਡਾਇਰੈਕਟਰ ਸੁਖਦੀਪ ਗਿੱਲ ਨੇ ਸਾਰੇ ਵਿਦਿਆਰਥੀਆਂ ਨੂੰ ਭੂਮੀ ਦਿਵਸ ਮੌਕੇ ਇਕ-ਇਕ ਪੌਦਾ ਲਗਾਉਣ ਲਈ ਪ੍ਰੇਰਿਤ ਕੀਤਾ ਤਾਂ ਜੋ ਅਸੀਂ ਆਪਣੇ ਵਾਤਾਵਰਣ ਦੀ ਰੱਖਿਆ ਕਰ ਸਕੀਏ।