ਲੁਧਿਆਣਾ : ਬਿਨ੍ਹਾਂ ਮਨਜੂਰੀ ਬਣੀਆਂ ਕਲੋਨੀਆਂ ਜਿਨ੍ਹਾਂ ਦੇ ਸੀਵਰੇਜ ਕੁਨੈਕਸ਼ਨ ਗੈਰਕਾੂੰਨੀ ਤੌਰ ‘ਤੇ ਨਗਰ ਨਿਗਮ ਸੀਵਰੇਜ ਅਧੀਨ ਨਾਲ ਜੋੜੇ ਹੋਏ ਸਨ ਵਿਰੁੱਧ ਪ੍ਰਸ਼ਾਸਨ ਵਲੋਂ ਸਖਤ ਕਾਰਵਾਈ ਕੀਤੀ ਜਾ ਰਹੀ ਹੈ।
ਵੀਰਵਾਰ ਨੂੰ ਜ਼ੋਨ-ਏ ਤੇ ਸੀ ਅਧੀਨ ਪੈਂਦੇ ਇਲਾਕਿਆਂ ਵਿਚ ਅਣਅਧਿਕਾਰਤ ਕਲੋਨੀਆਂ ਦੇ 19 ਗੈਰਕਾਨੂੰਨੀ ਸੀਵਰੇਜ ਕੁਨੈਕਸ਼ਨ ਕੱਟ ਦਿੱਤੇ ਤੇ ਕਲੋਨਾਈਜਰਾਂ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਲੋੜੀਂਦੀ ਫੀਸ ਜਮ੍ਹਾਂ ਕਰਾਏ ਬਗੈਰ ਆਪਣੇ ਪੱਧਰ ‘ਤੇ ਕੁਨੈਕਸ਼ਨ ਜੋੜਿਆ ਤਾਂ ਐਫ.ਆਈ.ਆਰ. ਦਰਜ ਕਰਾਈ ਜਾਵੇਗੀ।
ਓ. ਐਂਡ ਐਮ ਸੈਲ ਦੇ ਨਿਗਰਾਨ ਇੰਜੀਨੀਅਰ ਰਜਿੰਦਰ ਸਿੰਘ ਨੇ ਦੱਸਿਆ ਕਿ ਗੈਰਕਾਨੂੰਨੀ ਸੀਵਰੇਜ ਕੁਨੈਕਸ਼ਨ ਖਿਲਾਫ ਵੀਰਵਾਰ ਨੂੰ ਸ਼ੁਰੂ ਕੀਤੀ ਕਾਰਵਾਈ ਤਹਿਤ ਜ਼ੋਨ-ਸੀ ਅਧੀਨ ਪੈਂਦੀ ਕਲੋਨੀ ਸੁਮਨ ਨਗਰ ਦੇ ਦੋ ਸੀਵਰੇਜ ਕੁਨੈਕਸ਼ਨ, ਦਿਉਲ ਐਨਕਲੇਵ ਦਾ ਇਕ, ਰਾਜ ਐਨਕਲੇਵ ਇਕ, ਕੇਹਰ ਸਿੰਘ ਨਗਰ ਢਿੱਲੋਂ ਚੌਕ 3, ਕਰਮਜੀਤ ਕਲੋਨੀ 3, ਮੱਲੀ ਚੌਕ ਕਲੋਨੀ 5 ਕੁਨੈਕਸ਼ਨ, ਰਾਇਲ ਸਿਟੀ 3 ਕੁਨੈਕਸ਼ਨ ਜਦਕਿ ਜੋਨ-ਏ ਅਧੀਨ ਪੈਂਦੀ ਬਹਾਦਰਕੇ ਰੋਡ ਸਥਿਤ ਜਗਜੀਤ ਸਿੰਘ, ਦਰਸ਼ਨ ਲਾਲ ਪ੍ਰਾਪਰਟੀਜ਼, ਸ਼ਰਮਾ ਕਲੋਨੀ ਜੱਸੀਆਂ, ਮਹਾਂਵੀਰ ਹੋਮਜ਼ ਜੱਸੀਆਂ ਦਾ ਇਕ-ਇਕ ਸੀਵਰੇਜ ਕੁਨੈਕਸ਼ਨ ਕੱਟ ਦਿੱਤਾ ਹੈ।