Connect with us

ਦੁਰਘਟਨਾਵਾਂ

ਲੁਧਿਆਣਾ ਦੇ ਬਹਾਦਰਕੇ ਰੋਡ ‘ਤੇ ਹੌਜ਼ਰੀ ਫੈਕਟਰੀ ਨੂੰ ਲੱਗੀ ਅੱਗ, ਵੱਡੀ ਮਾਤਰਾ ‘ਚ ਧਾਗਾ ਤੇ ਕੱਪੜਾ ਸੜ ਕੇ ਸੁਆਹ

Published

on

Hosiery factory fire on Bahadurke Road in Ludhiana, large quantity of yarn and cloth burnt to ashes

ਲੁਧਿਆਣਾ : ਲੁਧਿਆਣਾ ‘ਚ ਬਹਾਦੁਰਕੇ ਰੋਡ ‘ਤੇ ਸਥਿਤ ਸ਼੍ਰੀ ਭਗਵਤੀ ਹੌਜ਼ਰੀ ਮਿਲਜ਼ ਨਾਂ ਦੀ ਫੈਕਟਰੀ ‘ਚ ਅੱਗ ਲੱਗ ਗਈ, ਜਿਸ ਕਾਰਨ ਕਰੋੜਾਂ ਰੁਪਏ ਦਾ ਨੁਕਸਾਨ ਹੋ ਗਿਆ। ਫਾਇਰ ਵਿਭਾਗ ਦੇ ਸਟਾਫ ਨੇ ਅੱਗ ‘ਤੇ ਕਾਬੂ ਪਾ ਲਿਆ ਅਤੇ ਰਾਹਤ ਕਾਰਜ ਅਜੇ ਵੀ ਉਥੇ ਜਾਰੀ ਹਨ।

ਜਾਣਕਾਰੀ ਅਨੁਸਾਰ ਕਰੀਬ ਸਵੇਰੇ 330 ਵਜੇ ਜਦੋਂ ਫੈਕਟਰੀ ਚ ਕੋਈ ਨਹੀਂ ਸੀ ਤਾਂ ਅੱਗ ਲੱਗ ਗਈ ਅਤੇ ਦੇਖਦੇ ਹੀ ਦੇਖਦੇ ਅੱਗ ਨੇ ਪੂਰੀ ਫੈਕਟਰੀ ਨੂੰ ਆਪਣੀ ਲਪੇਟ ਚ ਲੈ ਲਿਆ। ਸੂਚਨਾ ਮਿਲਦੇ ਹੀ ਅੱਗ ਬੁਝਾਊ ਵਿਭਾਗ ਦੇ ਅਧਿਕਾਰੀ ਮੌਕੇ ‘ਤੇ ਪੁੱਜੇ ਤੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਗਈ। ਅੱਗ ਲੱਗਣ ਦੇ ਕਾਰਨਾਂ ਦਾ ਵੀ ਪਤਾ ਨਹੀਂ ਲੱਗ ਸਕਿਆ ਹੈ।

ਦੱਸਿਆ ਜਾ ਰਿਹਾ ਹੈ ਕਿ ਅੱਗ ਨਾਲ ਕਰੋੜਾਂ ਰੁਪਏ ਦਾ ਨੁਕਸਾਨ ਹੋਇਆ ਹੈ। ਫੈਕਟਰੀ ਵਿਚ ਕੱਪੜੇ ਬਣਾਏ ਜਾਂਦੇ ਸਨ। ਅੱਗ ਲੱਗਣ ਕਾਰਨ ਵੱਡੀ ਮਾਤਰਾ ਚ ਧਾਗਾ ਅਤੇ ਕੱਪੜਾ ਸੜ ਕੇ ਸੁਆਹ ਹੋ ਗਿਆ ਹੈ।

Facebook Comments

Trending