ਲੁਧਿਆਣਾ : ਪੰਜਾਬ ਵਿੱਚ ਮੁਫ਼ਤ ਬਿਜਲੀ ਸਕੀਮ ਨੂੰ ਲੈ ਕੇ ਸੀਐਮ ਭਗਵੰਤ ਮਾਨ ਦੀ ਅਗਵਾਈ ਵਾਲੀ ‘ਆਪ’ ਸਰਕਾਰ ਬੈਕਫੁੱਟ ‘ਤੇ ਆ ਗਈ ਹੈ। ਹੁਣ ਐਸਸੀ, ਬੀਸੀ ਅਤੇ ਫਰੀਡਮ ਫਾਈਟਰ ਸ਼੍ਰੇਣੀ ਨੂੰ ਵੀ 600 ਯੂਨਿਟ ਤੋਂ ਵੱਧ ਬਿਜਲੀ ਖਰਚ ਕਰਨ ਲਈ ਪੂਰਾ ਬਿੱਲ ਦੇਣਾ ਪਏਗਾ। ਇਸ ਤੋਂ ਪਹਿਲਾਂ ਉਨ੍ਹਾਂ ਨੂੰ 600 ਤੋਂ ਜ਼ਿਆਦਾ ਯਾਨੀ ਸਿਰਫ ਵਾਧੂ ਯੂਨਿਟਾਂ ਦਾ ਬਿੱਲ ਭਰਨਾ ਦਾ ਫੈਸਲਾ ਲਿਆ ਸੀ।
ਪੰਜਾਬ ਸਰਕਾਰ ਦੀ ਮੁਫ਼ਤ ਬਿਜਲੀ ਸਕੀਮ ਨੂੰ ਲੈ ਕੇ ਜਨਰਲ ਵਰਗ ਵੱਲੋਂ ਕਾਫ਼ੀ ਵਿਰੋਧ ਕੀਤਾ ਜਾ ਰਿਹਾ ਸੀ। ਪੰਜਾਬ ਦੇ ਬਿਜਲੀ ਮੰਤਰੀ ਨੇ ਇਹ ਸਪੱਸ਼ਟੀਕਰਨ ਜਾਰੀ ਕੀਤਾ ਹੈ। ਹਾਲਾਂਕਿ ਇਕ ਕਿਲੋਵਾਟ ਤੱਕ ਕੁਨੈਕਸ਼ਨ ਵਾਲੇ ਘਰਾਂ ਨੂੰ 600 ਯੂਨਿਟ ਬਿਜਲੀ ਮੁਫਤ ਮਿਲੇਗੀ। ਇਸ ਤੋਂ ਇਲਾਵਾ ਇਨਕਮ ਟੈਕਸ ਦੇ ਦਾਇਰੇ ਚ ਆਉਣ ਵਾਲੇ ਖਪਤਕਾਰਾਂ ਨੂੰ ਵੀ 600 ਯੂਨਿਟ ਤੋਂ ਜ਼ਿਆਦਾ ਹੋਣ ‘ਤੇ ਪੂਰਾ ਬਿੱਲ ਦੇਣਾ ਹੋਵੇਗਾ।
‘ਆਪ’ ਸਰਕਾਰ ਨੇ 1 ਜੁਲਾਈ ਤੋਂ ਪੰਜਾਬ ਦੇ ਹਰ ਘਰ ਨੂੰ 600 ਯੂਨਿਟ ਬਿਜਲੀ ਮੁਫ਼ਤ ਦੇਣ ਦਾ ਐਲਾਨ ਕੀਤਾ ਹੈ। ਸੀਐਮ ਮਾਨ ਨੇ ਕਿਹਾ ਕਿ ਦੋ ਮਹੀਨਿਆਂ ਵਿੱਚ ਐਸਸੀ, ਬੀਸੀ, ਫਰੀਡਮ ਫਾਈਟਰ ਅਤੇ ਬੀਪੀਐਲ ਪਰਿਵਾਰਾਂ ਦਾ ਬਿੱਲ 600 ਯੂਨਿਟ ਤੋਂ ਵੱਧ ਆਉਂਦਾ ਹੈ ਤਾਂ ਉਨ੍ਹਾਂ ਨੂੰ ਸਿਰਫ ਯੂਨਿਟ ਹੀ ਵੱਧ ਦੇਣੇ ਪੈਣਗੇ। ਉਨ੍ਹਾਂ ਨੂੰ ਕਿਸੇ ਵੀ ਹਾਲਤ ਵਿਚ 600 ਯੂਨਿਟ ਮਾਫ ਕਰ ਦਿੱਤੇ ਜਾਣਗੇ।
ਹਾਲਾਂਕਿ, ਆਮ ਸ਼੍ਰੇਣੀ ਦੇ ਖਪਤਕਾਰਾਂ ਨੂੰ ਪੂਰਾ ਬਿੱਲ ਅਦਾ ਕਰਨਾ ਪਏਗਾ ਜੇ ਇਹ 600 ਯੂਨਿਟ ਤੋਂ ਵੱਧ ਹੈ। ਇਥੋਂ ਜਨਰਲ ਵਰਗ ਵਿਚ ਗੁੱਸਾ ਸੀ। ਉਨ੍ਹਾਂ ਕਿਹਾ ਕਿ ਚੋਣਾਂ ‘ਚ ਆਮ ਆਦਮੀ ਪਾਰਟੀ ਨੂੰ ਤਾਂ ਸਾਰਿਆਂ ਨੇ ਵੋਟਾਂ ਪਾਈਆਂ ਪਰ ਇਥੇ ਜਨਰਲ ਵਰਗ ਨਾਲ ਵਿਤਕਰਾ ਕੀਤਾ ਗਿਆ। ਵਿਰੋਧੀ ਪਾਰਟੀਆਂ ਵੀ ਇਸ ਨੂੰ ਮੁੱਦਾ ਬਣਾ ਰਹੀਆਂ ਸਨ।