ਲੁਧਿਆਣਾ : ਲੁਧਿਆਣਾ ਦੇ ਚਾਂਦ ਸਿਨੇਮਾ ਇਲਾਕੇ ‘ਚ ਚੀਨੀ ਪਟਾਕੇ ਲੈ ਕੇ ਜਾ ਰਿਹਾ ਟੈਂਪੂ ਬੁੱਢੇ ਨਾਲੇ ਪੁਲ ਦੀ ਛੱਤ ਨਾਲ ਟਕਰਾ ਗਿਆ। ਜਿਸ ਕਰਕੇ ਪਟਾਕੇ ਚੱਲਣੇ ਸ਼ੁਰੂ ਹੋ ਗਏ ਅਤੇ ਪੂਰਾ ਇਲਾਕਾ ਧਮਾਕੇ ਨਾਲ ਗੂੰਜ ਉੱਠਿਆ। ਹਾਲਾਂਕਿ, ਇਸ ਦੌਰਾਨ, ਡਰਾਈਵਰ ਨੇ ਸਾਵਧਾਨੀ ਵਰਤੀ ਅਤੇ ਟੈਂਪੂ ਨੂੰ ਪੁਲ ਤੋਂ ਹਟਾ ਕੇ ਕੁਝ ਬਚਾਅ ਕੀਤਾ। ਪੁਲਸ ਨੇ ਟੈਂਪੂ ਚਾਲਕ ਨੂੰ ਪੁੱਛਗਿੱਛ ਲਈ ਹਿਰਾਸਤ ਚ ਲੈ ਲਿਆ ਹੈ। ਜਾਣਕਾਰੀ ਮੁਤਾਬਕ ਮੰਗਲਵਾਰ ਸਵੇਰੇ ਲੁਧਿਆਣਾ ਦੇ ਚਾਂਦ ਸਿਨੇਮਾ ਨੇੜੇ ਬੁੱਢੇ ਨਾਲੇ ਦੇ ਪੁਲ ਦੀ ਛੱਤ ਨਾਲ ਪਟਾਕਿਆਂ ਨਾਲ ਭਰਿਆ ਟੈਂਪੂ ਟਕਰਾ ਗਿਆ। ਇਸ ਕਾਰਨ ਪਟਾਕੇ ਫਟ ਗਏ ਤੇ ਵੱਡਾ ਧਮਾਕਾ ਹੋ ਗਿਆ। ਧਮਾਕੇ ਦੀ ਆਵਾਜ਼ ਨਾਲ ਇਲਾਕੇ ਵਿਚ ਦਹਿਸ਼ਤ ਫੈਲ ਗਈ। ਆਸ-ਪਾਸ ਦੇ ਲੋਕ ਹਾਦਸੇ ਵਾਲੀ ਥਾਂ ‘ਤੇ ਪਹੁੰਚ ਗਏ।
ਦੂਜੇ ਪਾਸੇ ਡਰਾਈਵਰ ਨੇ ਸਾਵਧਾਨੀ ਦਿਖਾਉਂਦੇ ਹੋਏ ਟੈਂਪੂ ਨੂੰ ਉਥੋਂ ਹਟਾ ਲਿਆ ਜਿਸ ਕਾਰਨ ਵੱਡਾ ਹਾਦਸਾ ਹੋਣ ਤੋਂ ਬਚਾਅ ਹੋ ਗਿਆ। ਧਮਾਕੇ ਦੀ ਸੂਚਨਾ ਮਿਲਦੇ ਹੀ ਥਾਣਾ ਸਲੇਮ ਟਾਬਰੀ ਦੀ ਪੁਲਸ ਨੇ ਮੌਕੇ ਤੇ ਪਹੁੰਚ ਕੇ ਟਰੱਕ ਨੂੰ ਕਬਜ਼ੇ ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਟੈਂਪੂ ਵਿੱਚ ਚੀਨ ਤੋਂ ਬਣੇ ਪੌਪ ਫਿਊਮੀ ਪਟਾਕੇ ਸਨ। ਜਿਨ੍ਹਾਂ ਵਿਚੋਂ ਕੁਝ ਲਗਾਤਾਰ ਫਟਦੇ ਰਹੇ। ਪੁਲਸ ਨੇ ਡਰਾਈਵਰ ਗੁਰਜੀਤ ਸਿੰਘ ਨੂੰ ਹਿਰਾਸਤ ਚ ਲੈ ਲਿਆ ਹੈ।