Connect with us

ਪੰਜਾਬੀ

ਸਕੂਲੀ ਵਿਦਿਆਰਥੀਆਂ ਨੂੰ ਪੜ੍ਹਾਇਆ ਟ੍ਰੈਫ਼ਿਕ ਨਿਯਮਾਂ ਦਾ ਪਾਠ

Published

on

Teaching traffic rules to school children

ਲੁਧਿਆਣਾ : ਵਾਹਿਗੁਰੂ ਪਬਲਿਕ ਸਕੂਲ ਪਮਾਲ ਦੇ ਵਿਦਿਆਰਥੀਆਂ ਨੂੰ ਪੰਜਾਬ ਪੁਲਿਸ ਦੇ ਅਧਿਕਾਰੀ ਸਹਾਇਕ ਥਾਣੇਦਾਰ ਹਰਪਾਲ ਸਿੰਘ, ਸਹਾਇਕ ਥਾਣੇਦਾਰ ਬਲਦੇਵ ਸਿੰਘ ਅਤੇ ਹੈੱਡ ਕਾਂਸਟੇਬਲ ਜਸਵੀਰ ਸਿੰਘ ਵਲੋਂ ਟਰੈਫਿਕ ਨਿਯਮਾਂ ਦਾ ਪਾਠ ਪੜ੍ਹਾਇਆ ਗਿਆ।

ਇਸ ਦੌਰਾਨ ਸਹਾਇਕ ਥਾਣੇਦਾਰ ਹਰਪਾਲ ਸਿੰਘ ਗਿੱਲ ਮੁਖੀ ਪੁਲਿਸ ਚੌਕੀ ਹੰਬੜਾਂ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਕਿਹਾ ਕਿ ਅਜੋਕੇ ਤੇਜ਼ ਰਫਤਾਰੀ ਯੁੱਗ ਅੰਦਰ ਹਰ ਵਿਅਕਤੀ ਅੰਦਰ ਕਾਹਲ ਭਰੀ ਪਈ ਹੈ, ਜਿਸ ਲਈ ਉਹ ਆਪਣੀ ਮੰਜ਼ਿਲ ‘ਤੇ ਪਹੁੰਚਣ ਲਈ ਸਾਰੇ ਟਰੈਫਿਕ ਨਿਯਮਾਂ ਦੀ ਉਲੰਘਣਾ ਕਰਦਾ ਹੈ ਜੋ ਕਈ ਵਾਰ ਇਨਸਾਨ ਲਈ ਘਾਤਕ ਸਿੱਧ ਹੋ ਸਕਦੀ ਹੈ ਤੇ ਉਸ ਨੂੰ ਆਪਣੀ ਕੀਮਤੀ ਜਾਨ ਤੋਂ ਹੱਥ ਵੀ ਧੋਣੇ ਪੈ ਸਕਦੇ ਹਨ।

ਇਸ ਲਈ ਸਾਨੂੰ ਆਪ ਤੇ ਆਪਣੇ ਆਲੇ ਦੁਆਲੇ ਦੇ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਪ੍ਰਤੀ ਜਾਗਰੂਕ ਕਰਨਾ ਚਾਹੀਦਾ ਹੈ। ‘ਕਦੇ ਨਾ ਨਾਲੋਂ ਦੇਰ ਭਲੀ’ 18 ਸਾਲ ਤੋਂ ਘੱਟ ਪੜਿਆ ਨੂੰ ਵਾਹਨਾਂ ਦਾ ਪ੍ਰਯੋਗ ਨਹੀਂ ਕਰਨਾ ਚਾਹੀਦਾ। ਇਸ ਮੌਕੇ ਅਧਿਆਪਕ ਮਨਦੀਪ ਸਿੰਘ, ਜਤਿੰਦਰ ਕੌਰ, ਜਗਮੋਹਣ ਸਿੰਘ, ਆਸ਼ੂ ਅਤੇ ਪਿ੍ੰਸੀਪਲ ਬਲਜੀਤ ਕੌਰ ਵਲੋਂ ਇਨ੍ਹਾਂ ਪੁਲਿਸ ਅਧਿਕਾਰੀਆਂ ਨੂੰ ਸਨਮਾਨਿਤ ਕੀਤਾ ਗਿਆ।

Facebook Comments

Trending