Connect with us

ਕਰੋਨਾਵਾਇਰਸ

 ਮਹਾਂਮਾਰੀ ਤੇ ਕਾਬੂ ਪਾਉਣ ਦੇ ਮੰਤਵ ਨਾਲ, ਬੱਚਿਆਂ ਨੂੰ ਜਾਗਰੂਕ ਕਰਨ ਲਈ ਮਾਪੇ ਅੱਗੇ ਆਉਣ – ਐਸ.ਐਮ.ਓ. ਸੱਤਪਾਲ

Published

on

Parents come forward to make children aware of the purpose of controlling the epidemic - SMO Satpal

ਖੰਨਾ(ਲੁਧਿਆਣਾ ) : ਐਸ.ਐਮ.ਓ. ਖੰਨਾ ਸ੍ਰੀ ਸੱਤਪਾਲ ਖੰਨਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਥਾਨਕ ਲਾਲਾ ਸਰਕਾਰੂ ਮੱਲ ਸਰਵਹਿਤਕਾਰੀ ਵਿਦਿਆ ਮੰਦਰ ਵਿਖੇ ਕੋਵਿਡ ਤੋਂ ਬਚਾਅ ਲਈ ਟੀਕਾਕਰਨ ਕੈਂਪ ਲਗਾਇਆ ਗਿਆ ਜਿੱਥੇ ਸਿਵਲ ਹਸਪਤਾਲ ਖੰਨਾ ਦੀ ਟੀਮ ਵੱਲੋਂ ਟੀਕਾਕਰਣ ਕੀਤਾ ਗਿਆ। ਐਸ.ਐਮ.ਓ. ਖੰਨਾ ਨੇ ਅੱਗੇ ਦੱਸਿਆ ਕਿ ਇਸ ਕੈਂਪ ਵਿਚ 12 ਤੋਂ 15 ਸਾਲ ਦੇ ਬੱਚਿਆਂ ਨੂੰ ਉਨ੍ਹਾਂ ਦੇ ਮਾਪਿਆਂ ਦੀ ਸਹਿਮਤੀ ਨਾਲ ਟੀਕਾਕਰਨ ਕੀਤਾ ਗਿਆ। ਇਹ ਕੈਂਪ ਸਕੂਲ ਪ੍ਰਿੰਸੀਪਲ ਮਨੋਜ ਕੁਮਾਰ ਦੇ ਵਿਸ਼ੇਸ਼ ਯਤਨਾਂ ਨਾਲ ਨੇਪਰੇ ਚੜ੍ਹਿਆ।

ਉਨ੍ਹਾਂ ਦੱਸਿਆ ਕਿ ਇਸ ਮੌਕੇ 7ਵੀਂ ਕਲਾਸ ਦੇ ਵਿਦਿਆਰਥੀ ਰਣਇੰਦਰ ਸਿੰਘ ਨਾਹਣ ਅਤੇ ਦਸਵੀਂ ਕਲਾਸ ਦੇ ਵਿਦਿਆਰਥੀ ਗੁਰਸਾਹਿਬ ਸਿੰਘ ਦੇ ਨਾਲ ਹੋਰਨਾਂ ਬੱਚਿਆਂ ਨੇ ਵੀ ਟੀਕਾਕਰਣ ਕਰਵਾਇਆ। ਉਨ੍ਹਾਂ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਵੱਧ ਤੋਂ ਵੱਧ ਸਹਿਯੋਗ ਕਰਨ ਤਾਂ ਜੋ ਇਸ ਮਹਾਂਮਾਰੀ ਤੋਂ ਬਚਿਆ ਜਾ ਸਕੇ।
ਟੀਕਾਕਰਨ ਕੈਂਪ ਦੇ ਅਖੀਰ ਵਿੱਚ ਸਕੂਲ ਪ੍ਰਬੰਧਕਾਂ ਵੱਲੋਂ ਆਏ ਹੋਏ ਮਹਿਮਾਨਾਂ ਅਤੇ ਹਸਪਤਾਲ ਦੇ ਸਟਾਫ਼ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਵੀ ਕੀਤਾ ਗਿਆ।

Facebook Comments

Trending