Connect with us

ਅਪਰਾਧ

ਲੁਧਿਆਣਾ ‘ਚ ਕੁੱਟਮਾਰ ਦੀਆਂ ਘਟਨਾਵਾਂ ‘ਚ ਔਰਤ ਸਮੇਤ ਚਾਰ ਵਿਅਕਤੀ ਜ਼ਖ਼ਮੀ, ਤਿੰਨ ਲੋਕਾਂ ਖ਼ਿਲਾਫ਼ ਕੇਸ ਦਰਜ

Published

on

Four persons including a woman were injured in a beating incident in Ludhiana and a case was registered against three persons

ਲੁਧਿਆਣਾ : ਥਾਣਾ ਡਵੀਜ਼ਨ ਨੰਬਰ 2 ਦੀ ਪੁਲਸ ਨੇ ਕੈਲਾਸ਼ ਨਗਰ ਰੋਡ ਤੇ ਬਾਜੜਾ ਕਾਲੋਨੀ ਵਾਸੀ ਵੰਦਨਾ ਦੀ ਸ਼ਿਕਾਇਤ ਤੇ ਫੀਲਡ ਗੰਜ ਦੇ ਕੂਚਾ ਨੰਬਰ 12 ਨਿਵਾਸੀ ਸੁਖਰਾਜ ਸਿੰਘ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ। ਆਪਣੇ ਬਿਆਨ ਵਿਚ ਉਸ ਨੇ ਦੱਸਿਆ ਕਿ ਉਸ ਦੀ ਸ਼ਿਕਾਇਤ ‘ਤੇ ਥਾਣਾ ਮੇਹਰਬਾਨ ਪੁਲਿਸ ਨੇ ਉਸ ਦੇ ਪਤੀ ਸੁਖਰਾਜ ਸਿੰਘ ਸਮੇਤ ਬਲਰਾਜ ਸਿੰਘ, ਮਨਜੀਤ ਕੌਰ, ਅਮਨ ਕੌਰ, ਸੀਰਾ ਖ਼ਿਲਾਫ਼ ਕੁੱਟਮਾਰ ਕਰਨ ਦੇ ਦੋਸ਼ ਹੇਠ ਕੇਸ ਦਰਜ ਕੀਤਾ ਸੀ। ਪੀੜਤਾ ਨੇ ਦੋਸ਼ ਲਾਇਆ ਕਿ ਉਸ ਦੇ ਪਤੀ ਨੇ ਤੇਜ਼ਧਾਰ ਹਥਿਆਰਾਂ ਨਾਲ ਉਸ ‘ਤੇ ਦੁਬਾਰਾ ਹਮਲਾ ਕਰ ਦਿੱਤਾ। ਜਿਸ ਕਰਕੇ ਪੁਲਿਸ ਨੇ ਉਸ ਖ਼ਿਲਾਫ਼ ਮਾਮਲਾ ਦਰਜ ਕਰ ਲਿਆ।

ਥਾਣਾ ਡੇਹਲੋਂ ਪੁਲਸ ਨੇ ਆਤਮ ਨਗਰ ਦੇ ਵਿਸ਼ਵਕਰਮਾ ਟਾਊਨ ਵਾਸੀ ਅਨਿਲ ਕੁਮਾਰ ਦੀ ਸ਼ਿਕਾਇਤ ਤੇ ਮੁੰਡੀਆਂ ਕਲਾਂ ਚ ਜੀਟੀਬੀ ਨਗਰ ਵਾਸੀ ਜਤਿੰਦਰ ਸਿੰਘ ਤੇ ਉਸ ਦੇ ਭਰਾ ਪਰਮਿੰਦਰ ਸਿੰਘ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਆਪਣੇ ਬਿਆਨ ਚ ਉਨ੍ਹਾਂ ਦੱਸਿਆ ਕਿ 11 ਅਪ੍ਰੈਲ ਨੂੰ ਉਹ ਰਾਜਨ ਤਿਵਾੜੀ ਤੇ ਠੇਕੇਦਾਰ ਵਰਿੰਦਰ ਸਿੰਘ ਨਾਲ ਮਿਲ ਕੇ ਪਿੰਡ ਰਣੀਆਂ ਦੇ ਰਣਜੀਤ ਐਵੀਨਿਊ ਸਥਿਤ ਇਕ ਕੋਠੀ ਚ ਬਿਜਲੀ ਦਾ ਕੰਮ ਕਰ ਰਹੇ ਸਨ। ਮੁਲਜ਼ਮ ਨਾਲ ਵਾਲੀ ਕੋਠੀ ਵਿਚ ਬਿਜਲੀ ਦਾ ਕੰਮ ਵੀ ਕਰ ਰਹੇ ਸਨ। ਠੇਕੇਦਾਰ ਨੇ ਰਾਜਨ ਨੂੰ ਉਨ੍ਹਾਂ ਕੋਲ ਘੋੜੀ ਲੈਣ ਲਈ ਭੇਜਿਆ। ਜਿਸ ਨੂੰ ਲੈ ਕੇ ਦੋਸ਼ੀ ਰਾਜਨ ਨਾਲ ਬਹਿਸ ਕਰਨ ਲੱਗ ਪਏ। ਰੌਲਾ ਸੁਣ ਕੇ ਜਦੋਂ ਉਹ ਉਥੇ ਪਹੁੰਚੇ ਤਾਂ ਦੇਖਿਆ ਕਿ ਅਰੋਪਿਤ ਰਾਜਨ ਨੂੰ ਕੁੱਟ ਰਿਹਾ ਸੀ। ਜਦੋਂ ਉਹ ਉਸ ਨੂੰ ਛੱਡਣ ਲੱਗੇ ਤਾਂ ਮੁਲਜ਼ਮਾਂ ਨੇ ਉਸ ‘ਤੇ ਵੀ ਹਮਲਾ ਕਰ ਦਿੱਤਾ।

Facebook Comments

Trending