Connect with us

ਪੰਜਾਬੀ

ਪਰਿਵਾਰਾਂ ਤੇ ਬੱਚਿਆਂ ਸਮੇਤ ਬਿਜਲੀ ਮੰਤਰੀ ਦੀ ਰਿਹਾਇਸ਼ ਵੱਲ ਮਾਰਚ 28 ਨੂੰ

Published

on

Towards the residence of Power Minister including families and children on March 28

ਲੁਧਿਆਣਾ : ਪਾਵਰਕਾਮ ਐਂਡ ਟ੍ਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ ਪੰਜਾਬ ਦੀ ਸੂਬਾ ਵਰਕਿੰਗ ਕਮੇਟੀ ਦੀ ਮੀਟਿੰਗ ਦੇ ਫ਼ੈਸਲਿਆਂ ਨੂੰ ਲਾਗੂ ਕਰਦੇ ਹੋਏ ਡਵੀਜ਼ਨ ਦੋਰਾਹਾ ਦੇ ਠੇਕਾ ਕਾਮਿਆਂ ਨੇ ਵਧੀਕ ਨਿਗਰਾਨ ਇੰਜੀਨੀਅਰ ਸੰਚਾਲਨ ਮੰਡਲ ਦੋਰਾਹਾ ਤੇ ਹਲਕਾ ਵਿਧਾਇਕ ਪਾਇਲ ਮਨਵਿੰਦਰ ਸਿੰਘ ਗਿਆਸਪੁਰਾ ਨੂੰ ਠੇਕਾ ਕਾਮਿਆਂ ਦੀਆਂ ਮੰਗਾਂ ਦਾ ਮੰਗ ਪੱਤਰ ਦਿੱਤਾ।

ਜਾਣਕਾਰੀ ਡਵੀਜ਼ਨ ਆਗੂ ਜਗਰੂਪ ਸਿੰਘ ਨੇ ਕਿਹਾ ਕਿ ਕੱਢੇ ਕਾਮਿਆਂ ਨੂੰ ਬਹਾਲ ਕਰਨ ਸਮੇਤ ਵਿਭਾਗ ਚ ਲੇ ਕੇ ਰੈਗੂਲਰ ਕਰਨ ਤਨਖ਼ਾਹਾਂ ‘ਚ ਵਾਧਾ ਕਰਨ ਹਾਦਸਾਗ੍ਰਸਤ ਕਾਮਿਆਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਤੇ ਪੈਨਸ਼ਨ ਨੌਕਰੀ ਦਾ ਪ੍ਰਬੰਧ ਕਰਨ ਅਤੇ ਸੀ.ਐੱਚ.ਬੀ ਅਤੇ ਸੀ.ਐੱਚ.ਡਬਲਿਯੂ ਨੂੰ ਬਰਾਬਰ ਤੇਲ ਭੱਤਾ ਦੇਣ ਪੁਰਾਣਾ ਬਕਾਇਆ ਏਰੀਅਲ, ਈ.ਪੀ.ਐਫ ਦਾ ਹਿਸਾਬ ਕਿਤਾਬ ਦੇਣ ਸਮੇਤ ਸਰਕਾਰ ਜਦੋਂ ਤੱਕ ਮੰਗ ਪੱਤਰ ਵਿਚ ਦਰਜ ਮੰਗਾਂ ਦਾ ਹੱਲ ਨਹੀਂ ਕਰਦੀ, ਜਥੇਬੰਦੀ ਵਲੋਂ ਹੇਠ ਲਿਖੇ ਹੋਏ ਫ਼ੈਸਲਿਆਂ ਨੂੰ ਲਾਗੂ ਕੀਤਾ ਜਾਵੇਗਾ।

ਡਿਊਟੀ ਦੌਰਾਨ ਬਿਜਲੀ ਦਾ ਕੰਮ ਕਰਦਿਆਂ ਘਾਤਕ ਤੇ ਗੈਰ ਘਾਤਕ ਹਾਦਸੇ ਵਾਪਰੇ, ਜਿਨ੍ਹਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਨੌਕਰੀ ਪੈਨਸ਼ਨ ਦਾ ਪ੍ਰਬੰਧ ਮੈਨੇਜਮੈਂਟ ਤੇ ਸਰਕਾਰ ਨਹੀਂ ਕਰਵਾਇਆ ਗਿਆ। ਜਦੋਂ ਤਕ ਸਰਕਾਰ ਤੇ ਮੈਨੇਜਮੈਂਟ ਪਰਿਵਾਰਾਂ ਨੂੰ ਮੁਆਵਜ਼ਾ ਨੌਕਰੀ ਪੈਨਸ਼ਨ ਦਾ ਪ੍ਰਬੰਧ ਨਹੀਂ ਕਰਦੀ, ਉਦੋਂ ਤੱਕ ਐੱਚ.ਟੀ ਲਾਈਨਾਂ ਦਾ ਕੰਮ ਬੰਦ ਰਹੇਗਾ। ਹਰੇਕ ਸਰਕਲ ਦੇ 50-50 ਵਰਕਰਾਂ ਵਲੋਂ 28 ਅਪ੍ਰੈਲ 2022 ਨੂੰ ਪਰਿਵਾਰਾਂ ਤੇ ਬੱਚਿਆਂ ਸਮੇਤ ਬਿਜਲੀ ਮੰਤਰੀ ਦੀ ਰਿਹਾਇਸ਼ ਵੱਲ ਮਾਰਚ ਕੀਤਾ ਜਾਵੇਗਾ।

Facebook Comments

Trending