Connect with us

ਖੇਤੀਬਾੜੀ

ਪੀ.ਏ.ਯੂ. ਨੇ 13 ਖੇਤੀ ਉੱਦਮੀਆਂ ਨਾਲ ਕੀਤਾ ਸਮਝੌਤਾ

Published

on

P.A.U. Has entered into agreements with 13 agri-entrepreneurs

ਲੁਧਿਆਣਾ : ਪੀ.ਏ.ਯੂ. ਵਿੱਚ ਬੀਤੇ ਦਿਨੀਂ ਖੇਤੀ ਖੇਤਰ ਦੇ 13 ਉਦਯੋਗ ਉੱਦਮੀਆਂ ਨਾਲ ਇੱਕ ਵਿਸ਼ੇਸ਼ ਸਮਝੌਤਾ ਕੀਤਾ ਗਿਆ । ਡਾਇਰੈਕਟੋਰੇਟ ਪਸਾਰ ਸਿੱਖਿਆ ਤਹਿਤ ਚਲ ਰਹੇ ਪੰਜਾਬ ਐਗਰੀ ਬਿਜ਼ਨਸ ਇੰਨਕੁਬੇਟਰ ਵਿੱਚ ਉਡਾਣ ਪ੍ਰੋਗਰਾਮ ਤਹਿਤ 6 ਅਤੇ ਉੱਦਮ ਪ੍ਰੋਗਰਾਮ ਤਹਿਤ 7 ਖੇਤੀ ਉੱਦਮੀਆਂ ਨਾਲ ਕਰਾਰ ਹੋਇਆ ।

ਇਹਨਾਂ ਉੱਦਮੀਆਂ ਦੀ ਚੋਣ ਭਾਰਤ ਸਰਕਾਰ ਦੇ ਖੇਤੀ ਅਤੇ ਕਿਸਾਨ ਭਲਾਈ ਮੰਤਰਾਲੇ ਵੱਲੋਂ ਰਾਸ਼ਟਰੀ ਖੇਤੀ ਵਿਕਾਸ ਯੋਜਨਾ ਦੀ ਰਫ਼ਤਾਰ ਸਕੀਮ ਤਹਿਤ ਕੀਤੀ ਗਈ । ਪੀ.ਏ.ਯੂ. ਵੱਲੋਂ ਨਿਰਦੇਸ਼ਕ ਪਸਾਰ ਸਿੱਖਿਆ ਡਾ. ਅਸ਼ੋਕ ਕੁਮਾਰ ਨੇ ਸਮਝੌਤੇ ਉੱਪਰ ਦਸਤਖਤ ਕਰਦਿਆਂ ਖੇਤੀ ਉੱਦਮੀਆਂ ਨੂੰ ਵਧਾਈ ਦਿੱਤੀ ।

ਭੋਜਨ ਵਿਗਿਆਨ ਅਤੇ ਤਕਨਾਲੋਜੀ ਵਿਭਾਗ ਦੇ ਮੁਖੀ ਡਾ. ਪੂਨਮ ਏ ਸਚਦੇਵ ਨੇ ਖੇਤੀ ਉੱਦਮੀਆਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਉਹ ਮਾਲੀ ਸਹਾਇਤਾ ਦੀ ਵਰਤੋਂ ਸੁਚੱਜੇ ਤਰੀਕੇ ਨਾਲ ਕਰਕੇ ਪੰਜਾਬ ਵਿੱਚ ਰੁਜ਼ਗਾਰ ਦੇ ਮੌਕੇ ਪੈਦਾ ਕਰਨ । ਪਾਬੀ ਦੇ ਮੁੱਖ ਨਿਗਰਾਨ ਅਤੇ ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ ਨੇ ਖੇਤੀ ਉੱਦਮੀਆਂ ਨੂੰ ਵੱਧ ਤੋਂ ਵੱਧ ਸਮਰਪਣ ਨਾਲ ਆਪਣੇ ਕੰਮ ਨਾਲ ਜੁੜਨ ਲਈ ਜਾਗਰੂਕ ਕੀਤਾ ।

Facebook Comments

Trending