ਲੁਧਿਆਣਾ : ਸਥਾਨਕ ਕੇਂਦਰੀ ਜੇਲ੍ਹ ‘ਚ ਅਧਿਕਾਰੀਆਂ ਵਲੋਂ ਚੈਕਿੰਗ ਦੌਰਾਨ 3 ਬੰਦੀਆਂ ਪਾਸੋਂ ਮੋਬਾਇਲ ਤੇ ਜਰਦੇ ਦੀਆਂ ਪੁੜੀਆਂ ਬਰਾਮਦ ਕੀਤੀਆਂ ਹਨ। ਜਾਣਕਾਰੀ ਅਨੁਸਾਰ ਅਧਿਕਾਰੀਆਂ ਵਲੋਂ ਇਸ ਮਾਮਲੇ ‘ਚ ਪਿ੍ਤਪਾਲ ਸਿੰਘ ਪੁੱਤਰ ਸੁਰਜੀਤ ਸਿੰਘ ਤੇ ਜਗਸੀਰ ਸਿੰਘ ਪੁੱਤਰ ਤੋਤਾ ਸਿੰਘ ਖ਼ਿਲਾਫ਼ ਪੁਲਿਸ ਪਾਸ ਵੀ ਮਾਮਲਾ ਦਰਜ ਕਰਵਾਇਆ ਗਿਆ ਹੈ।
ਅਧਿਕਾਰੀਆਂ ਵਲੋਂ ਬੀਤੀ ਰਾਤ ਜੇਲ੍ਹ ਦੇ ਬੈਰਕਾਂ ਦੀ ਚੈਕਿੰਗ ਕੀਤੀ ਗਈ ਸੀ। ਚੈਕਿੰਗ ਦੌਰਾਨ ਇਨ੍ਹਾਂ ਪਾਸੋਂ ਮੋਬਾਇਲ ਤੇ ਜਰਦੇ ਦੇ ਪੈਕੇਟ ਬਰਾਮਦ ਕੀਤੇ ਗਏ। ਜੇਲ੍ਹ ਅਧਿਕਾਰੀ ਵੀ ਆਪਣੇ ਪੱਧਰ ‘ਤੇ ਇਸ ਮਾਮਲੇ ਦੀ ਜਾਂਚ ਕਰ ਰਹੇ ਹਨ ਕਿ ਇਨ੍ਹਾਂ ਕਥਿਤ ਦੋਸ਼ੀਆਂ ਪਾਸੋਂ ਜੇਲ੍ਹ ਵਿਚ ਮੋਬਾਈਲ ਕਿਸ ਤਰ੍ਹਾਂ ਆਏ। ਇਕ ਹੋਰ ਮਾਮਲੇ ਵਿਚ ਜੇਲ੍ਹ ਅਧਿਕਾਰੀਆਂ ਵਲੋਂ ਸੁਖਵਿੰਦਰ ਸਿੰਘ ਵਾਸੀ ਕਾਉਂਕੇ ਕਲਾਂ ਪਾਸੋਂ ਵੀ ਇਕ ਮੋਬਾਈਲ ਬਰਾਮਦ ਕੀਤਾ ਗਿਆ ਹੈ। ਉਸ ਖ਼ਿਲਾਫ਼ ਪੁਲਿਸ ਪਾਸ ਮਾਮਲਾ ਦਰਜ ਕਰਵਾਇਆ ਗਿਆ ਹੈ।