ਅਪਰਾਧ
ਲੇਡੀਜ਼ ਸੰਗੀਤ ਤੋਂ ਪਰਤ ਰਹੇ ਪ੍ਰਾਪਰਟੀ ਡੀਲਰ ‘ਤੇ ਹਮਲਾ, ਪਤਨੀ ਨੂੰ ਲੁੱਟਿਆ
Published
3 years agoon

ਲੁਧਿਆਣਾ : ਸੋਮਵਾਰ ਦੀ ਰਾਤ ਨੂੰ ਪ੍ਰਾਪਰਟੀ ਕਾਰੋਬਾਰੀ ਜੋ ਪ੍ਰੀਵਾਰ ਸਮੇਤ ਲੇਡੀਜ਼ ਸੰਗੀਤ ਤੋਂ ਘਰ ਵਾਪਸ ਆ ਰਿਹਾ ਸੀ ‘ਤੇ ਹਮਲਾ ਕੀਤਾ ਗਿਆ ਅਤੇ ਉਸ ਦੀ ਪਤਨੀ ਨੂੰ ਬਦਮਾਸ਼ਾਂ ਨੇ ਉਸ ਦੀ ਕਾਰ ਵਿੱਚ ਹੀ ਅਗਵਾ ਕਰ ਲਿਆ। ਲੁਟੇਰੇ ਔਰਤ ਨੂੰ ਅਗਵਾ ਕਰ ਉਸ ਦੀ ਕਾਰ ਵਿਚ ਹੀ ਦੋ ਘੰਟੇ ਲਈ ਸ਼ਹਿਰ ‘ਚ ਘੁੰਮਦੇ ਰਹੇ। ਬਾਅਦ ਵਿਚ ਔਰਤਦੇ ਪਹਿਨੇ ਸੋਨੇ ਦੇ ਗਹਿਣੇ ਲੁੱਟ ਕੇ ਕਰੀਬ 3 ਵਜੇ ਥਾਣਾ ਡਵੀਜ਼ਨ ਨੰਬਰ 5 ਕੋਲ ਛੱਡ ਕੇ ਫਰਾਰ ਹੋ ਗਏ।
ਸਿਵਲ ਲਾਈਨਜ਼ ਇਲਾਕੇ ਦੇ ਰਹਿਣ ਵਾਲੇ ਰੀਅਲ ਅਸਟੇਟ ਕਾਰੋਬਾਰੀ ਸੰਨੀ ਗੋਇਲ ਨੇ ਦੱਸਿਆ ਕਿ ਉਸ ਦੇ ਚਚੇਰੇ ਭਰਾ ਦਾ ਵਿਆਹ ਬੁੱਧਵਾਰ ਨੂੰ ਹੈ। ਸੋਮਵਾਰ ਦੀ ਰਾਤ ਨੂੰ ਸਿਲਵਰ ਸਪੂਨ ਰੈਸਟੋਰੈਂਟ ਵਿੱਚ ਆਯੋਜਿਤ ਲੇਡੀਜ਼ ਸੰਗੀਤ ਵਿੱਚ ਸ਼ਾਮਲ ਹੋਣ ਲਈ ਗਏ ਸੀ। ਉਨ੍ਹਾਂ ਨਾਲ ਉਨ੍ਹਾਂ ਦੀ ਪਤਨੀ ਦੀਪਿਕਾ ਅਤੇ ਪਿਤਾ ਵੀ ਸਨ। ਕਰ ਅਜੇ ਥੋੜ੍ਹੀ ਦੂਰ ਪਹੁੰਚੀ ਹੀ ਸੀ ਕਿ ਦੋ ਮੋਟਰਸਾਈਕਲਾਂ ‘ਤੇ ਸਵਾਰ ਛੇ ਲੁਟੇਰਿਆਂ ਨੇ ਉਸ ਦੀ ਕਾਰ ਨੂੰ ਰੋਕ ਲਿਆ।
ਉਹ ਕਾਰ ਚੋਂ ਉਤਰ ਕੇ ਉਨ੍ਹਾਂ ਨਾਲ ਗੱਲਾਂ ਕਰਨ ਲੱਗਾ ਤਾਂ ਇਸ ਦੌਰਾਨ ਇਕ ਲੁਟੇਰੇ ਨੇ ਉਸ ਦੇ ਸਿਰ ਚ ਦਾਤਰ ਨਾਲ ਵਾਰ ਕਰ ਦਿੱਤਾ। ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਇਕ ਲੁਟੇਰਾ ਡਰਾਈਵਰ ਦੀ ਸੀਟ ਤੇ ਬੈਠਾ ਸੀ। ਦੋਵੇਂ ਲੁਟੇਰੇ ਉਸ ਦੇ ਪਿਤਾ ਨੂੰ ਕਾਰ ਦੀ ਪਿਛਲੀ ਸੀਟ ਤੋਂ ਖਿੱਚ ਕੇ ਬਾਹਰ ਲੈ ਗਏ ਅਤੇ ਖੁਦ ਕਾਰ ਵਿਚ ਬੈਠ ਕੇ ਫਰਾਰ ਹੋ ਗਏ। ਕਾਰ ਦੇ ਪਿੱਛੇ ਬਾਕੀ ਲੁਟੇਰੇ ਵੀ ਮੋਟਰਸਾਈਕਲ ‘ਤੇ ਫਰਾਰ ਹੋ ਗਏ।
You may like
-
ਲੁਧਿਆਣਾ ਪੁਲਿਸ ਦਾ ਵੱਡਾ ਐਲਾਨ, ਦਿੱਤਾ ਜਾਵੇਗਾ 5 ਲੱਖ ਦਾ ਇਨਾਮ, ਜਾਣੋ ਕਿਉਂ…
-
ਲੁਧਿਆਣਾ ਪੁਲਿਸ ਦੀ ਨ. ਸ਼ਾ ਤ/ਸਕਰਾਂ ਖਿਲਾਫ ਕਾਰਵਾਈ, ਹੈ/ਰੋਇਨ ਸਮੇਤ 2 ਗ੍ਰਿਫਤਾਰ
-
Breaking: ਲੁਧਿਆਣਾ ਪੁਲਿਸ ਨੇ ਸ਼ਹਿਰ ਦੇ ਐਂਟਰੀ ਪੁਆਇੰਟ ਕੀਤੇ ਸੀਲ, ਇਲਾਕੇ ਬਣੇ ਛਾਉਣੀਆਂ ਵਿੱਚ
-
ਪੁਲਿਸ ਦੇ ਅੜਿਕੇ ਆਏ ਭਰਾ-ਭੈਣ , ਲੋਕਾਂ ਨਾਲ ਕਰਦੇ ਸਨ ਠੱਗੀ
-
ਲੁਧਿਆਣਾ ਪੁਲਿਸ ਪ੍ਰਸ਼ਾਸਨ ‘ਚ ਵੱਡਾ ਫੇਰਬਦਲ, SHO ਦਾ ਤਬਾਦਲਾ, ਪੜ੍ਹੋ ਸੂਚੀ
-
ਗੋਦਾਮ ‘ਚ ਭਾਰੀ ਮਾਤਰਾ ‘ਚ ਸਟੋਰ ਕੀਤੇ ਗਏ ਪਟਾਕੇ ਬਰਾਮਦ