Connect with us

ਅਪਰਾਧ

ਸੀਬੀਆਈ ਟੀਮ ਦੀ ਸਾਹਨੇਵਾਲ ‘ਚ ਵੱਡੀ ਕਾਰਵਾਈ, ਰਿਸ਼ਵਤ ਲੈਂਦਾ ਰੰਗੇ ਹੱਥੀਂ ਇਹ ਅਧਿਕਾਰੀ ਕੀਤਾ ਗ੍ਰਿਫ਼ਤਾਰ

Published

on

CBI team's major operation in Sahnewal, officer arrested for taking bribe

ਸਾਹਨੇਵਾਲ/ਲੁਧਿਆਣਾ : ਸਾਹਨੇਵਾਲ ਦੇ ਮੁੱਖ ਡਾਕਘਰ ਵਿਖੇ ਸੀਬੀਆਈ ਵਿਭਾਗ ਵੱਲੋਂ ਅਚਾਨਕ ਛਾਪਾ ਮਾਰਨ ਤੇ ਡਾਕਘਰ ਦੇ ਸਬ-ਪੋਸਟਮਾਸਟਰ ਨੂੰ ਰਿਸ਼ਵਤ ਲੈਣ ਦੇ ਦੋਸ਼ਾਂ ਤਹਿਤ ਰੰਗੇ ਹੱਥੀਂ ਗ੍ਰਿਫ਼ਤਾਰ ਕਰ ਲੈਣ ਦਾ ਸਮਾਚਾਰ ਮਿਲਿਆ ਹੈ। ਜਾਣਕਾਰੀ ਅਨੁਸਾਰ ਸਾਹਨੇਵਾਲ ਦੇ ਡਾਕਘਰ ਨਾਲ ਜੁੜੇ ਕੁਝ ਏਜੰਟਾਂ ਵੱਲੋਂ ਪਿਛਲੇ ਦਿਨੀਂ ਸੀਬੀਆਈ ਵਿਭਾਗ ਨੂੰ ਇਕ ਮੰਗ-ਪੱਤਰ ਸੌਂਪਿਆ ਗਿਆ ਸੀ ਜਿਸ ਵਿਚ ਲਿਖਿਆਂ ਹੋਇਆਂ ਸੀ ਕਿ ਸਾਹਨੇਵਾਲ ਦੇ ਡਾਕਘਰ ਦਾ ਸਬ-ਪੋਸਟਮਾਸਟਰ ਸਾਨੂੰ ਤੰਗ ਪ੍ਰੇਸ਼ਾਨ ਕਰਦਾ ਹੈ ਅਤੇ ਪੈਸਿਆਂ ਦੀ ਮੰਗ ਕਰਦਾ ਆ ਰਿਹਾ ਹੈ।

ਇਸ ਸਬੰਧ ਵਿਚ ਸੀਬੀਆਈ ਵਿਭਾਗ ਵੱਲੋਂ ਡਾਕਘਰ ਦੇ ਨਾਲ ਜੁੜੇ ਇੱਕ ਏਜੈਂਟ ਨੂੰ ਕੁਝ ਰੁਪਇਆਂ ਨੂੰ ਰੰਗ ਲਗਾ ਕੇ ਦੇ ਦਿੱਤੇ ਗਏ ਅਤੇ ਕਿਹਾ ਕਿ ਤੁਸੀਂ ਇਹ ਰੁਪਏ ਆਪਣੇ ਉਸ ਸਬ ਪੋਸਟਮਾਸਟਰ ਨੂੰ ਦੇ ਦਿਓ ਤਾਂ ਜਿਉਂ ਹੀ ਉਹ ਰੁਪਏ ਇਕ ਏਜੰਟ ਵੱਲੋਂ ਸਬ-ਪੋਸਟਮਾਸਟਰ ਨੂੰ ਦਿੱਤੇ ਗਏ ਤਾਂ ਮੌਕੇ ‘ਤੇ ਹੀ ਸੀਬੀਆਈ ਵਿਭਾਗ ਦੇ ਉਚ ਅਧਿਕਾਰੀਆਂ ਦੀ ਟੀਮ ਵੱਲੋਂ ਵੱਡੀ ਗਿਣਤੀ ’ਚ ਪਹੁੰਚ ਕੇ ਡਾਕਘਰ ਨੂੰ ਪੂਰੀ ਤਰਾਂ ਘੇਰੇ ਵਿੱਚ ਲੈ ਲਿਆ ਅਤੇ ਨਾਲ ਹੀ ਸਬ-ਪੋਸਟਮਾਸਟਰ ਨੂੰ ਰੰਗੇ ਹੱਥੀ ਪੈਸੇ ਲੈਣ ਦੇ ਦੋਸ਼ਾਂ ਤਹਿਤ ਫੜ ਲਿਆ ਗਿਆ।

ਜਦੋਂ ਇਸ ਸਬੰਧ ਵਿਚ ਸੀਬੀਆਈ ਟੀਮ ਦੇ ਉਚ ਅਧਿਕਾਰੀਆ ਦੇ ਨਾਲ ਰਾਬਤਾ ਕਾਇਮ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਵੱਲੋਂ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ ਗਿਆ ਅਤੇ ਆਖਿਆਂ ਕਿ ਇਸਦੀ ਜਾਂਚ ਚੱਲ ਰਹੀ ਹੈ ਇਸ ਨੂੰ ਦੋਸ਼ੀ ਪਾਏ ਜਾਣ ਤੇ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

Facebook Comments

Trending