Connect with us

ਪੰਜਾਬੀ

ਰਾਜ ਸਰਕਾਰ ਪਾਰਦਰਸ਼ੀ ਵਪਾਰਕ ਨੀਤੀ ਤਿਆਰ ਕਰ ਕੇ ਵਪਾਰ ਨੂੰ ਕਰੇਗੀ ਪ੍ਰਫੂੱਲਤ -ਬੱਗਾ

Published

on

The state government will make trade flourish by formulating a transparent trade policy

ਲੁਧਿਆਣਾ : ਗਾਂਧੀ ਨਗਰ ਰੇਡੀਮੇਡ ਐਸੋਸੀਏਸ਼ਨ ਦੇ ਮੈਬਰਾਂ ਨੇ ‘ਆਪ’ ਸਰਕਾਰ ਦੇ ਵਿਧਾਇਕ ਚੌਧਰੀ ਮਦਨ ਲਾਲ ਬੱਗਾ ਦੇ ਸਨਮਾਨ ‘ਚ ਰੱਖੇ ਇਕ ਸਮਾਗਮ ‘ਚ ਪਹੁੰਚਣ ‘ਤੇ ਉਨ੍ਹਾਂ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਐਸੋਸੀਏਸ਼ਨ ਵਲੋਂ ਬੱਬੂ ਐਸ.ਕੇ., ਨੀਰਜ ਆਹੂਜਾ, ਮਨਮੋਹਨ ਡਾਬਰ, ਪ੍ਰਵੇਸ਼ ਟਿੱਕਾ, ਦਲੀਪ ਕੋਚ, ਕੁਲਵੰਤ ਸਿੰਘ, ਬੌਬੀ ਢੱਲ, ਕਰਤਾਰ ਸਿੰਘ ਪਟਨਾ, ਜੇ.ਕੇ. ਡਾਬਰ ਸਹਿਤ ਹੋਰ ਮੈਬਰਾਂ ਨੇ ਬੁਕੇ ਭੇਂਟ ਕਰਕੇ ਕੀਤੇ ਤੇ ਵਧਾਈ ਦਿੱਤੀ।

ਇਸ ਦੌਰਾਨ ਚੌਧਰੀ ਮਦਨ ਲਾਲ ਬੱਗਾ ਨੇ ਕਿਹਾ ਕਿ ਵਪਾਰੀ ਵਰਗ ਦੇ ਹਿਤਾਂ ਦੀ ਰੱਖਿਆ ਕਰਨ ਦੀ ਵਚਨਬੱਧਤਾ ਦੁਹਰਾਉਂਦੇ ਹੋਏ ਜਲਦੀ ਹੀ ਰਾਜ ਸਰਕਾਰ ਵਲੋਂ ਪਾਰਦਰਸ਼ੀ ਵਪਾਰਕ ਨਿਤੀ ਤਿਆਰ ਕਰਨ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਰਾਜ ਸਰਕਾਰ ਇੰਸਪੈਕਟਰੀ ਰਾਜ ਖਤਮ ਕਰਕੇ ਵਪਾਰ ਅਤੇ ਵਪਾਰੀ ਹਿੱਤ ਵਿਚ ਖੁੱਲੇ੍ ਦਿਲ ਨਾਲ ਯੋਜਨਾਵਾਂ ਤਿਆਰ ਕਰੇਗੀ।
ਯੋਜਨਾਵਾਂ ਤਿਆਰ ਕਰਦੇ ਸਮੇਂ ਵਪਾਰਕ ਸੰਗਠਨਾਂ ਦੇ ਸੁਝਾਵਾਂ ਨੂੰ ਪ੍ਰਾਥਮਿਕਤਾ ਦਿੱਤੀ ਜਾਵੇਗੀ ਤਾਂ ਜੋ ਵਪਾਰ ਨੂੰ ਪ੍ਰਫੁਲਤ ਕੀਤਾ ਜਾ ਸਕੇ। ਸਮਾਗਮ ‘ਚ ਪ੍ਰਵੇਸ਼ ਟਿੱਕਾ, ਦਲੀਪ ਕੋਚ, ਕੁਲਵੰਤ ਸਿੰਘ, ਬੌਬੀ ਢੱਲ, ਕਰਤਾਰ ਸਿੰਘ ਪਟਨਾ, ਜੇ.ਕੇ. ਡਾਬਰ ਵੀ ਸ਼ਾਮਲ ਸਨ।

Facebook Comments

Trending