Connect with us

ਖੇਤੀਬਾੜੀ

ਪੀ ਏ ਯੂ ਵਿਖੇ ਅਗਾਂਹਵਧੂ ਸ਼ਹਿਦ ਮੱਖੀ ਪਾਲਕਾਂ ਦੀ ਹੋਈ ਮਾਸਕ ਮੀਟਿੰਗ

Published

on

Mask Meeting of Progressive Beekeepers at PAU

ਲੁਧਿਆਣਾ : ਪੀ ਏ ਯੂ ਵਿਚ ਅੱਜ ਸ਼ਹਿਦ ਪੱਖੀ ਪਾਲਣ ਵਾਲੇ ਅਗਾਂਹਵਧੂ ਕਿਸਾਨਾਂ ਦੀ ਅਪ੍ਰੈਲ ਮਹੀਨੇ ਦੀ ਮਹੀਨਾਵਾਰ ਮੀਟਿੰਗ ਸਕਿੱਲ ਡਿਵੈਲਪਮੈਂਟ ਸੈਂਟਰ ਵਿਖੇ ਕਰਵਾਈ ਗਈ। 45 ਦੇ ਕਰੀਬ ਕਿਸਾਨ ਇਸ ਮੀਟਿੰਗ ਵਿਚ ਸ਼ਾਮਿਲ ਹੋਏ।

ਇਸ ਮੌਕੇ ਐਸੋਸੀਏਸ਼ਨ ਦੇ ਕੁਆਰਡੀਨੇਟਰ ਅਪਰ ਨਿਰਦੇਸ਼ਕ ਸੰਚਾਰ ਡਾ ਤੇਜਿੰਦਰ ਸਿੰਘ ਰਿਆੜ ਨੇ ਕਿਸਾਨਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦੀਆਂ ਮੁਸ਼ਕਲਾਂ ਸੁਣੀਆਂ।
ਇਸ ਵਿੱਚ ਮਧੂ ਮੱਖੀ ਪਾਲਣ ਦੇ ਕਿੱਤੇ ਨੂੰ ਹੋਰ ਪ੍ਰਫੁਲਿਤ ਕਰਨ ਹਿਤ ਡਾ ਜਸਪਾਲ ਸਿੰਘ ਨੇ ਆਫ ਸੀਜ਼ਨ ਦੌਰਾਨ ਮਧੂ ਮੱਖੀਆਂ ਦੀ ਸੰਭਾਲ ਅਤੇ ਵਿਗਿਆਨਕ ਤਰੀਕੇ ਨਾਲ ਮਧੂ ਮੱਖੀਆਂ ਦੀਆਂ ਬਿਮਾਰੀਆਂ ਦੀ ਰੋਕਥਾਮ ਬਾਰੇ ਭਾਸ਼ਣ ਦਿੱਤਾ।

ਇਸ ਦੇ ਨਾਲ ਹੀ ਸਾਰੇ ਜ਼ਿਲ੍ਹਿਆਂ ਦੀ ਮੈਂਬਰਸ਼ਿਪ ਕੀਤੀ ਗਈ।ਮਧੂ ਮੱਖੀ ਪਾਲਕਾਂ ਦੀਆਂ ਰੁਕੀ ਹੋਈ ਅਦਾਇਗੀ ਅਤੇ ਸਹਿਦ ਦੇ ਫੇਲ੍ਹ ਹੋ ਰਹੇ ਨਮੂਨਿਆਂ ਬਾਰੇ ਅਤੇ ਇਸ ਦੇ ਪੱਕੇ ਹੱਲ ਲਈ ਵਿਚਾਰ ਵਟਾਂਦਰਾ ਕੀਤਾ ਗਿਆ। ਮੀਟਿੰਗ ਦੀ ਪ੍ਰਧਾਨਗੀ ਜਤਿੰਦਰ ਸਿੰਘ ਸੋਹੀ ਨੇ ਕੀਤੀ। ਰਵਿੰਦਰ ਭਲੂਰੀਆ ਇਸ ਸਮਾਗਮ ਦੇ ਕੁਆਰਡੀਨੇਟਰ ਸਨ । ਜਗਤਾਰ ਸਿੰਘ ਜਰਨਲ ਸਕੱਤਰ ਨੇ ਧੰਨਵਾਦ ਕੀਤਾ।

Facebook Comments

Trending