Connect with us

ਪੰਜਾਬੀ

ਅੰਤਰਰਾਸ਼ਟਰੀ ਸਮਾਗਮ ਵਿੱਚ ਮੌਖਿਕ ਪੇਸ਼ਕਾਰੀ ਲਈ ਮਿਲਿਆ ਐਵਾਰਡ

Published

on

Award received for oral presentation at international events

ਲੁਧਿਆਣਾ : ਪੀ.ਏ.ਯੂ. ਦੇ ਪ੍ਰੋਸੈਸਿੰਗ ਅਤੇ ਭੋਜਨ ਇੰਜਨੀਅਰਿੰਗ ਵਿਭਾਗ ਵਿੱਚ ਖੋਜਾਰਥੀ ਇੰਜ. ਬਲਦੇਵ ਸਿੰਘ ਕਲਸੀ ਨੂੰ ਬੀਤੇ ਦਿਨੀਂ ਆਈ ਐੱਸ ਏ ਈ ਦੇ 55ਵੇਂ ਸਲਾਨਾ ਅੰਤਰਰਾਸ਼ਟਰੀ ਸਮਾਗਮ ਵਿੱਚ ਮੌਖਿਕ ਪੇਸ਼ਕਾਰੀ ਲਈ ਐਵਾਰਡ ਹਾਸਲ ਹੋਇਆ ।

ਵਿਦਿਆਰਥੀ ਨੇ ਪ੍ਰੋਸੈਸਿੰਗ ਡੇਅਰੀ ਅਤੇ ਭੋਜਨ ਇੰਜਨੀਅਰਿੰਗ ਵਰਗ ਵਿੱਚ ਆਪਣੀ ਪੇਸ਼ਕਾਰੀ ਦਿੱਤੀ ਅਤੇ ਇਸ ਸਮਾਗਮ ਦਾ ਵਿਸ਼ਾ ਖੇਤੀ ਇੰਜਨੀਅਰਿੰਗ ਸਿੱਖਿਆ, ਖੋਜ ਅਤੇ ਪਸਾਰ ਦੇ ਨਵੇਂ ਰੁਝਾਨ ਬਾਰੇ ਸੀ । ਭਾਰਤੀ ਖੇਤੀ ਇੰਜਨੀਅਰਾਂ ਦੀ ਸੁਸਾਇਟੀ ਦਾ ਇਹ ਸਮਾਗਮ ਬੀਤੇ ਦਿਨੀਂ ਡਾ. ਰਜਿੰਦਰ ਪ੍ਰਸ਼ਾਦ ਕੇਂਦਰੀ ਯੂਨੀਵਰਸਿਟੀ, ਪੂਸਾ, ਬਿਹਾਰ ਖੇਤੀ ਪ੍ਰਬੰਧਨ ਅਤੇ ਪਸਾਰ ਸੰਸਥਾਨ ਪਟਨਾ ਦੇ ਸਹਿਯੋਗ ਨਾਲ ਕਰਵਾਇਆ ਗਿਆ ਸੀ ।

ਇਸ ਮੌਕੇ ਬਲਦੇਵ ਸਿੰਘ ਕਲਸੀ ਨੇ ਭੋਜਨ ਸੁਰੱਖਿਆ ਦੀ ਨਵੀਂ ਤਕਨਾਲੋਜੀ ਬਾਰੇ ਆਪਣੀ ਪੇਸ਼ਕਾਰੀ ਦਿੱਤੀ । ਇਸ ਪੇਪਰ ਦੇ ਸਹਿ ਲੇਖਕ ਸੰਧਿਆ ਅਤੇ ਡਾ. ਮੁਹੰਮਦ ਸ਼ਫੀਕ ਆਲਮ ਸਨ । ਜ਼ਿਕਰਯੋਗ ਹੈ ਕਿ ਇਸ ਸਮੇਂ ਇੰਜ. ਬਲਦੇਵ ਸਿੰਘ ਕਲਸੀ ਡਾ. ਸੰਧਿਆ ਦੀ ਨਿਗਰਾਨੀ ਹੇਠ ਪ੍ਰੋਸੈਸਿੰਗ ਅਤੇ ਭੋਜਨ ਇੰਜਨੀਅਰਿੰਗ ਵਿਭਾਗ ਵਿੱਚ ਆਪਣਾ ਖੋਜ ਕਾਰਜ ਕਰ ਰਹੇ ਹਨ ।

Facebook Comments

Trending