ਪੰਜਾਬੀ
ਬਿਜ਼ਨਸ ਸਟੱਡੀਜ਼ ਸਕੂਲ ਨੇ ਨਾਚ ਅਤੇ ਯੋਗਾ ਬਾਰੇ ਕਰਵਾਈ ਵਰਕਸ਼ਾਪ
Published
3 years agoon
ਲੁਧਿਆਣਾ : ਪੀ.ਏ.ਯੂ. ਦੇ ਬਿਜ਼ਨਸ ਸਟੱਡੀਜ਼ ਸਕੂਲ ਨੇ ਬੀਤੇ ਦਿਨੀਂ ਸਾਇੰਸ ਐਸੋਸੀਏਸ਼ਨ ਦੇ ਸਹਿਯੋਗ ਨਾਲ ਨਾਚ, ਯੋਗਾ ਅਤੇ ਫਿਟਨੈੱਸ ਵਰਕਸ਼ਾਪ ਕਰਵਾਈ । ਇਸ ਵਰਕਸ਼ਾਪ ਲਈ ਲੋੜੀਂਦੀ ਮਾਲੀ ਇਮਦਾਦ ਆਈ ਸੀ ਏ ਆਰ ਯੋਜਨਾ ਤੋਂ ਹਾਸਲ ਕੀਤੀ ਗਈ। ਸ਼੍ਰੀ ਗਗਨਦੀਪ ਸਿੰਘ ਫਿਟਨੈੱਸ ਨਿਗਰਾਨ ਦੀ ਨਿਰਦੇਸ਼ਨਾ ਹੇਠ ਇਹ ਵਰਕਸ਼ਾਪ ਹੋਈ ।
ਵਿਦਿਆਰਥੀਆਂ ਨੂੰ ਚੰਗੇ ਅਤੇ ਪੋਸ਼ਕ ਭੋਜਨ ਰਾਹੀਂ ਤੰਦਰੁਸਤ ਰਹਿਣ ਦੇ ਗੁਰ ਡਾ. ਜਸਵਿੰਦਰ ਬਰਾੜ, ਪੋ੍ਰਫੈਸਰ ਭੋਜਨ ਅਤੇ ਪੋਸ਼ਣ ਵਿਭਾਗ ਨੇ ਦੱਸੇ । ਉਹਨਾਂ ਨੇ ਤੰਦਰੁਸਤੀ ਲਈ ਸੰਤੁਲਿਤ ਭੋਜਨ ਦੇ ਮਹੱਤਵ ਉੱਪਰ ਜ਼ੋਰ ਦਿੱਤਾ । ਆਖਰੀ ਸੈਸ਼ਨ ਵਿੱਚ ਯੂਨੀਵਰਸਿਟੀ ਰਜਿਸਟਰਾਰ ਡਾ. ਸ਼ੰਮੀ ਕਪੂਰ ਅਤੇ ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਜੀ ਐੱਸ ਬੁੱਟਰ ਸ਼ਾਮਿਲ ਹੋਏ । ਮਹਿਮਾਨਾਂ ਨੇ ਬਿਜ਼ਨਸ ਸਟੱਡੀਜ਼ ਸਕੂਲ ਦੇ ਇਸ ਉੱਦਮ ਦੀ ਸ਼ਲਾਘਾ ਕੀਤੀ ਅਤੇ ਤੰਦਰੁਸਤੀ ਨੂੰ ਅੱਜ ਦੇ ਸਮੇਂ ਦੀ ਬੇਹੱਦ ਜ਼ਰੂਰੀ ਲੋੜ ਕਿਹਾ ।
ਬਿਜ਼ਨਸ ਸਟੱਡੀਜ਼ ਸਕੂਲ ਦੇ ਨਿਰਦੇਸ਼ਕ ਡਾ. ਰਮਨਦੀਪ ਸਿੰਘ ਨੇ ਵਿਦਿਆਰਥੀਆਂ ਲਈ ਪ੍ਰੇਰਨਾ ਦੇ ਸ਼ਬਦ ਕਹੇ । ਡਾ. ਬਬੀਤਾ ਕੁਮਾਰ ਅਤੇ ਡਾ. ਸੁਖਮਨੀ ਇਸ ਵਰਕਸ਼ਾਪ ਦੇ ਕੁਆਰਡੀਨੇਟਰ ਸਨ । ਜ਼ਿਕਰਯੋਗ ਹੈ ਕਿ ਚੰਗੀ ਖੁਰਾਕ ਦੇ ਨਾਲ-ਨਾਲ ਵਿਦਿਆਰਥੀਆਂ ਨੂੰ ਮਾਨਸਿਕ ਅਤੇ ਸਰੀਰਕ ਸੰਤੁਲਨ ਲਈ ਨਾਚ ਅਤੇ ਯੋਗਾ ਦੇ ਮਹੱਤਵ ਤੋਂ ਜਾਣੂੰ ਕਰਵਾਇਆ ਗਿਆ । ਉਹਨਾਂ ਨੂੰ ਦੱਸਿਆ ਗਿਆ ਕਿ ਅੱਜ ਦੇ ਤਨਾਅ ਭਰੇ ਮਾਹੌਲ ਵਿੱਚ ਤਨਾਅ ਮੁਕਤ ਹੋਣ ਵਿੱਚ ਇਹ ਕਿਰਿਆਵਾਂ ਸਹਾਈ ਹੁੰਦੀਆਂ ਹਨ ।
You may like
-
ਦੋ ਪੁਲਿਸ ਮੁਲਾਜ਼ਮਾਂ ਖਿਲਾਫ ਕਾਰਵਾਈ, ਸਿਵਲ ਸਰਜਨ ਨੂੰ ਆਜ਼ਾਦੀ ਦਿਵਸ ਸਮਾਗਮ ‘ਚ ਜਾਣ ਤੋਂ ਰੋਕਿਆ ਗਿਆ
-
ਵਧੀਕ ਮੁੱਖ ਚੋਣ ਅਫ਼ਸਰ ਨੇ ਗਿਣਤੀ ਕੇਂਦਰਾਂ ‘ਚ ਪ੍ਰਬੰਧਾਂ ਦਾ ਲਿਆ ਜਾਇਜ਼ਾ
-
ਵਿਦਿਆਰਥੀਆਂ ਨੇ ਪਰਾਲੀ ਦੀ ਸੰਭਾਲ ਅਤੇ ਖੇਤੀ ਵਿਭਿੰਨਤਾ ਬਾਰੇ ਕੀਤਾ ਜਾਗਰੂਕ
-
ਪੀ.ਏ.ਯੂ. ਦੇ ਵਿਗਿਆਨੀਆਂ ਨੇ ਕੌਮਾਂਤਰੀ ਮਹੱਤਵ ਦੀਆਂ ਦੋ ਕਿਤਾਬਾਂ ਕਰਵਾਈਆਂ ਪ੍ਰਕਾਸ਼ਿਤ
-
ਨਾਰੀਅਲ ਦੇ ਲੱਡੂ, ਕਾਜੂ ਪਿੰਨੀ ਅਤੇ ਸਜਾਵਟੀ ਮੋਮਬੱਤੀਆਂ ਬਣਾਉਣ ਦਾ ਕੀਤਾ ਪ੍ਰਦਰਸ਼ਨ
-
ਖੇਤੀ ਉੱਦਮੀਆਂ ਨੇ ਸਿਫਟ ਦੇ ਕਿਸਾਨ ਮੇਲੇ ਵਿੱਚ ਦੋ ਪੁਰਸਕਾਰ ਜਿੱਤੇ