Connect with us

ਪੰਜਾਬੀ

ਬਦੇਸ਼ਾਂ ਵਿੱਚ ਦਸਤਾਰ ਧਾਰੀ ਬੁਲੰਦੀਆਂ ਛੋਹਣ ਵਾਲੇ ਦੋ ਪੰਜਾਬੀ ਲੇਖਕਾਂ ਦਾ ਸਨਮਾਨ ਸਾਡਾ ਸੁਭਾਗ- ਡਾਃ ਸ ਪ ਸਿੰਘ

Published

on

We are fortunate to honor two Punjabi writers who have reached the heights of wearing turbans abroad - Dr. Sap Singh

ਲੁਧਿਆਣਾ : ਗੁਜਰਾਂਵਾਲਾ ਗੁਰੂ ਨਾਨਕ ਖ਼ਾਲਸਾ ਕਾਲਜ ਲੁਧਿਆਣਾ ਦੇ ਪਰਵਾਸੀ ਸਾਹਿਤ ਅਧਿਐਨ ਕੇਂਦਰ ਵੱਲੋਂ ਅੱਜ ਦੋ ਪਰਵਾਸੀ ਪੰਜਾਬੀ ਲੇਖਕਾਂ ਸੁਰਜੀਤ ਸਿੰਘ ਮਾਧੋਪੁਰੀ ਕੈਨੇਡਾ ਅਤੇ ਡਾ. ਗੁਰਬੀਰ ਸਿੰਘ ਭੁੱਲਰ ਸਵਿਟਜ਼ਰਲੈਂਡ ਨਾਲ ਇੱਕ ਰੂਬਰੂ ਸਮਾਗਮ ਦਾ ਆਯੋਜਨ ਕੀਤਾ ਗਿਆ। ਜਿਸ ਦੀ ਪ੍ਰਧਾਨਗੀ ਪ੍ਰੋ. ਗੁਰਭਜਨ ਸਿੰਘ ਗਿੱਲ ਪ੍ਰਧਾਨ ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਨੇ ਕੀਤੀ।

ਇਸ ਮੌਕੇ ਡਾ. ਸ. ਪ. ਸਿੰਘ ਸਾਬਕਾ ਵਾਈਸ ਚਾਂਸਲਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਅਤੇ ਪ੍ਰਧਾਨ ਗੁੱਜਰਾਂਵਾਲਾ ਖਾਲਸਾ ਐਜੂਕੇਸ਼ਨਲ ਕੌਂਸਲ ਨੇ ਬੋਲਦਿਆਂ ਸਭ ਨੂੰ ਰਸਮੀ ਤੌਰ ‘ਤੇ ਜੀ ਆਇਆਂ ਕਿਹਾ ਤੇ ਪਰਵਾਸੀ ਸਾਹਿਤ ਅਧਿਐਨ ਕੇਂਦਰ ਦੀਆਂ ਪ੍ਰਮੁੱਖ ਸਰਗਰਮੀਆਂ ਤੋਂ ਸਰੋਤਿਆਂ ਨੂੰ ਜਾਣੂੰ ਕਰਵਾਇਆ। ਉਨ੍ਹਾਂ ਕਿਹਾ ਕਿ ਕੈਨੇਡਾ ਤੇ ਸਵਿਟਜਰਲੈਂਡ ਵਿੱਚ ਦੋ ਦਸਤਾਰਧਾਰੀ  ਲਿਖਾਰੀਆਂ ਤੇ ਸਿਰਕੱਢ ਪੰਜਾਬੀਆਂ ਸੁਰਜੀਤ ਸਿੰਘ ਮਾਧੋਪੁਰੀ ਤੇ ਡਾਃ ਗੁਰਬੀਰ ਸਿੰਘ ਭੁੱਲਰ ਦਾ ਇਸ ਸੰਸਥਾ ਵਿੱਚ ਸਨਮਾਨ ਸਾਡਾ ਸੁਭਾਗ ਹੈ।

ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਦੋਵਾਂ ਹੀ ਸ਼ਖ਼ਸੀਅਤਾਂ ਦੀ ਜਾਣ ਪਛਾਣ ਕਰਵਾਉਂਦਿਆਂ ਦੱਸਿਆ ਕਿ ਸੁਰਜੀਤ ਸਿੰਘ ਮਾਧੋਪੁਰੀ ਨੇ ਆਪਣੀ ਜਨਮ ਭੂਮੀ ਮਾਧੋਪੁਰ(ਰੋਪੜ)ਪੰਜਾਬ ਤੇ ਕਰਮਭੂਮੀ ਸਰੀ(ਕੈਨੇਡਾ )ਵਿੱਚ ਗੀਤਕਾਰ ਤੇ ਗਾਇਕ ਵਜੋਂ ਆਪਣੀ ਵਿਲੱਖਣ ਪਛਾਣ ਕਾਇਮ ਕੀਤੀ ਹੈ। ਕੈਨੇਡਾ ਸਰਕਾਰ ਪਾਸੋਂ ਮਿਸਾਲੀ ਬਹਾਦਰੀ ਲਈ ਸਨਮਾਨਿਤ ਹੋਣ ਵਾਲੇ ਉਹ ਪਹਿਲੇ ਏਸ਼ੀਅਨ ਤੇ ਦਸਤਾਰਧਾਰੀ ਸਿੱਖ ਹਨ।

 

Facebook Comments

Trending